ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ

ਭੋਪਾਲ, 28 ਮਈ ਭੋਪਾਲ ਦੇ ਸ਼ਰਾਬ ਕਾਰੋਬਾਰੀ ਨੇ ਹਵਾਈ ਅੱਡੇ ਦੇ ਭੀੜ-ਭੜੱਕੇ ਤੇ ਕਰੋਨਾ ਤੋਂ ਬਚਾਉਣ ਲਈ ਆਪਣੀ ਧੀ, ਉਸ ਦੇ ਦੋ ਬੱਚਿਆਂ ਤੇ ਨੌਕਰਾਣੀ ਨੂੰ 180 ਸੀਟਾਂ ਵਾਲਾ ਏ320 ਜਹਾਜ਼ ਕਿਰਾਏ 'ਤੇ ਲੈ ਕੇ ਨਵੀਂ ਦਿੱਲੀ ਭੇਜਿਆ ਹੈ। ਉਸ ਨੇ ਇਹ ਜਹਾਜ਼ ਕਿਰਾਏ ’ਤੇ ਲਿਆ ਸੀ। ਦੋ ਮਹੀਨਿਆਂ ਤੋਂ ਕਰੋਨਵਾਇਰਸ ਤਾਲਾਬੰਦੀ ਕਾਰਨ ਉਸ ਦੀ ਧੀ ਤੇ ਪਰਿਵਾਰ ਭੋਪਾਲ' ਚ ਫਸੇ ਸਨ। ਜਹਾਜ਼ ਸੋਮਵਾਰ ਨੂੰ ਅਮਲੇ ਨਾਲ ਦਿੱਲੀ ਤੋਂ ਆਇਆ ਅਤੇ ਸਿਰਫ ਚਾਰ ਯਾਤਰੀਆਂ ਨਾਲ ਵਾਪਸ ਉਡਾਰੀ ਮਾਰ ਗਿਆ। ਏਅਰ ਏਜੰਸੀ ਦੇ ਅਧਿਕਾਰੀ ਨੇ ਕਿਹਾ, 'ਏ320 180 ਸੀਟਾਂ ਵਾਲਾ ਜਹਾਜ਼ 25 ਮਈ ਨੂੰ ਇਥੇ ਆਇਆ ਸੀ। ਇਸ ਨੂੰ ਕਿਸੇ ਨੇ ਕਿਰਾਏ' ’ਤੇ ਲਿਆ ਤੇ ਕੀ ਉਸ ਕੋਈ ਡਾਕਟਰੀ ਐਮਰਜੈਂਸੀ ਸੀ ਨਹੀਂ, ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਹਵਾਬਾਜ਼ੀ ਮਾਹਰਾਂ ਦੇ ਅਨੁਸਾਰ ਏਅਰਬੱਸ -320 ਨੂੰ ਕਿਰਾਏ 'ਤੇ ਲੈਣ ਲਈ 20 ਲੱਖ ਰੁਪਏ ਦਾ ਖਰਚਾ ਪੈਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All