ਪਾਰੀ ਨੂੰ ਤਰਾਸ਼ਣਾ ਸਿੱਖ ਗਿਆ ਹਾਂ: ਰਾਹੁਲ

ਇੰਦੌਰ: ਭਾਰਤ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦਾ ਮੰਨਣਾ ਹੈ ਕਿ ਉਸ ਨੇ ਖੇਡ ਨੂੰ ਸਮਝਣ ਅਤੇ ਆਪਣੀ ਪਾਰੀ ਤਰਾਸ਼ਣਾ ਸਿੱਖ ਲਿਆ ਅਤੇ ਇਹ ਸੀਮਤ ਓਵਰਾਂ ਦੀ ਵੰਨਗੀ ਵਿੱਚ ਉਸ ਦੀ ਕਾਰਗੁਜ਼ਾਰੀ ’ਚ ਆਈ ਲਗਾਤਾਰਤਾ ਕਾਰਨ ਹੈ। ਰਾਹੁਲ ਨੇ ਸਾਲ 2019 ਵਿੱਚ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ ਦੋ ਸੈਂਕੜੇ ਅਤੇ ਤਿੰਨ ਨੀਮ ਸੈਂਕੜੇ ਜੜੇ, ਜਦਕਿ ਟੀ-20 ਕੌਮਾਂਤਰੀ ਵਿੱਚ ਵੀ ਉਹ ਤਿੰਨ ਅਰਧ ਸੈਂਕੜੇ ਮਾਰਨ ਵਿੱਚ ਸਫਲ ਰਿਹਾ। ਇੱਥੇ ਸ੍ਰੀਲੰਕਾ ਖ਼ਿਲਾਫ਼ ਦੂਜੇ ਟੀ-20 ਵਿੱਚ ਭਾਰਤ ਦੀ ਜਿੱਤ ਮਗਰੋਂ ਰਾਹੁਲ ਨੇ ਕਿਹਾ, ‘‘ਮੈਂ ਦੌੜਾਂ ਬਣਾ ਰਿਹਾ ਹਾਂ ਅਤੇ ਖੇਡ ਨੂੰ ਸਮਝਣ ਦੀ ਸਮਰੱਥਾ ਕਾਫ਼ੀ ਬਿਹਤਰ ਹੋਈ ਹੈ ਅਤੇ ਮੈਨੂੰ ਪਤਾ ਹੈ ਕਿ ਆਪਣੀ ਪਾਰੀ ਨੂੰ ਕਿਵੇਂ ਸੰਵਾਰਨਾ ਹੈ।’’ ਮੈਚ ਦੌਰਾਨ 32 ਗੇਂਦਾਂ ਵਿੱਚ 45 ਦੌੜਾਂ ਦੀ ਪਾਰੀ ਖੇਡਣ ਵਾਲੇ ਰਾਹੁਲ ਨੇ ਸ੍ਰੀਲੰਕਾ ਨੂੰ ਘੱਟ ਸਕੋਰ (142/9) ’ਤੇ ਰੋਕਣ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੱਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All