ਪਾਕਿ ਨੇ ਤੀਜੀ ਵਾਰ ਭਾਰਤੀ ਡਿਪਲੋਮੈਟ ਨੂੰ ਸੱਦਿਆ

ਇਸਲਾਮਾਬਾਦ, 21 ਮਈ ਕੰਟਰੋਲ ਰੇਖਾ ’ਤੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਗੋਲੀਬੰਦੀ ਦੀ ਕਥਿਤ ਉਲੰਘਣਾ ਦੇ ਮਾਮਲੇ ਸਬੰਧੀ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਡਿਪਲੋਮੈਟ ਨੂੰ ਇਸ ਹਫ਼ਤੇ ਤੀਜੀ ਵਾਰ ਸੱਦਿਆ ਹੈ। ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਭਾਰਤੀ ਸੁਰੱਖਿਆ ਬਲਾਂ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਗਈ ਗੋਲੀਬਾਰੀ ਕਾਰਨ ਚਿੜੀਕੋਟ ਸੈਕਟਰ ’ਚ ਇੱਕ 45 ਸਾਲਾਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਹਾਲਾਂਕਿ ਭਾਰਤੀ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਪਾਕਿ ਫ਼ੌਜ ਨੇ ਗੋਲੀਬਾਰੀ ਸ਼ੁਰੂ ਕੀਤੀ ਅਤੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਸਥਿਤ ਦੋ ਸੈਕਟਰਾਂ ਵੱਲ ਬੰਬ ਸੁੱਟੇ। ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਦੇ ਨਾਲ ਪਾਕਿਸਤਾਨੀ ਫ਼ੌਜ ਵੱਲੋਂ ਲਗਾਤਾਰ ਪੰਜਵੇਂ ਦਿਨ ਗੋਲੀਬਾਰੀ ਤੇ ਬੰਬ ਸੁੱਟਣ ਦੀ ਕਾਰਵਾਈ ਕੀਤੀ ਗਈ। ਅੱਜ ਦੂਜੇ ਦਿਨ ਲਗਾਤਾਰ ਤੇ ਹਫ਼ਤੇ ’ਚ ਤੀਜੀ ਵਾਰ ਭਾਰਤ ਦੇ ਡਿਪਲੋਮੈਟ ਨੂੰ ਸੱਦਿਆ ਗਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All