ਪਟਿਆਲੇ ਦੀਆਂ ਜਡ਼੍ਹਾਂ ’ਚ ਵਸਿਆ ਬਡ਼ਾ ਗਾਓਂ

ਗੁਰਸੇਵਕ ਸਿੰਘ

ਪਿੰਡ ਬੜਾ ਗਾਓਂ ਪਟਿਆਲਾ ਦੇ ਛਿਪਦੇ ਵੱਲ ਵਸਿਆ ਹੋਇਆ ਹੈ। ਪਿੰਡ ਦੀ ਅਬਾਦੀ ਕਰੀਬ 1200 ਹੈ ਜਿਸ ਵਿੱਚੋਂ 900 ਵੋਟਰ ਹਨ। ਇਸ ਪਿੰਡ ਵਿੱਚ ਪਹਿਲਾਂ ਉੱਪਲ ਗੋਤ ਦੇ ਜੱਟ ਰਹਿੰਦੇ ਸਨ। ਇਸ ਮਗਰੋਂ ਰੰਘੜਾਂ ਨੇ ਜੱਟਾਂ ਨੂੰ ਮਾਰ ਕੇ ਕਬਜ਼ਾ ਕਰ ਲਿਆ। ਉਨ੍ਹਾਂ ਵਿੱਚੋਂ ਇੱਕ ਜੱਟ ਬਚ ਬਚਾ ਕੇ ਦੂਰ ਚਲਾ ਗਿਆ ਅਤੇ ਕਾਫ਼ੀ ਸਮੇਂ ਬਾਅਦ ਪਿੰਡ ਵਾਪਸ ਆਇਆ। ਉਹ ਵਾਹੀ ਕਰਨ ਲੱਗ ਪਿਆ ਪਰ ਰੰਘੜਾਂ ਦਾ ਪਿੰਡ ਹੋਣ ਕਾਰਨ ਉਸ ਕੋਲੋਂ ਭੂਮੀ ਕਰ ਮੰਗਿਆ ਜਾਣ ਲੱਗਿਆ। ਉਸ ਜੱਟ ਨੇ ਭੂਮੀ ਕਰ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਸ ਨੂੰ ਆਪਣੀ ਜਾਨ ਗਵਾਉਣੀ ਪਈ। ਜੱਟ ਦੀ ਪਤਨੀ ਜੋ ਗਰਭਵਤੀ ਸੀ, ਪਿੰਡ ’ਚੋਂ ਜਾਨ ਬਚਾ ਕੇ ਆਪਣੇ ਪੇਕਿਆਂ ਲਈ ਨਿਕਲ ਗਈ। ਰਸਤੇ ਵਿੱਚ ਉਸ ਨੇ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਖਰੋੜਾ (ਉੱਚੀ ਨੀਵੀਂ ਜ਼ਮੀਨ) ਰੱਖਿਆ ਗਿਆ। ਉਸ ਤੋਂ ਬਾਅਦ ਮਹਿਲਾ ਅਾਪਣੇ ਬੱਚੇ ਨਾਲ ਪੇਕੇ ਰਹਿਣ ਲੱਗੀ। ਉਹ ਬੱਚਾ ਵੱਡਾ ਹੋੋਇਆ ਤਾਂ ਮਾਂ ਤੋਂ ਸਾਰੀ ਗਾਥਾ ਸੁਣੀ ਅਤੇ ਬਦਲਾ ਲੈਣ ਪਿੰਡ ਵਾਪਸ ਆ ਗਿਅਾ। ਉਸ ਨੇ ਪਿੰਡ ਆ ਕੇ ਰੰਘੜਾਂ ਨੂੰ ਮਾਰ ਮੁਕਾਇਆ ਅਤੇ ਆਪ ਕਬਜ਼ਾ ਕਰ ਲਿਆ। ਉਸ ਦੇ ਨਾਮ ਖਰੋਡ਼ਾ ਤੋਂ ਹੀ ਖਰੋੜ ਗੋਤ ਬਣ ਗਿਆ। ਇਸ ਪਿੰਡ ਵਿੱਚ ਤਕਰੀਬਨ ਸਾਰੇ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਇਸ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਪਸ਼ੂਆਂ ਲਈ ਡਿਸਪੈਂਸਰੀ ਆਦਿ ਬਣੇ ਹੋਏ ਹਨ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪਟਿਆਲਾ ਨਜ਼ਦੀਕ ਹੋਣ ਕਾਰਨ ਦਲਿਤ ਵਰਗ ਦੇ ਲੋਕ ਮਜ਼ਦੂਰੀ ਅਤੇ ਰਾਜ ਮਿਸਤਰੀ ਆਪਣੇ ਕੰਮ ਲਈ ਸ਼ਹਿਰ ਜਾਂਦੇ ਹਨ। ਇਸ ਪਿੰਡ ਦੇ ਨੌਜਵਾਨ ਖੇਡਾਂ ਵਿੱਚ ਮੱਲਾਂ ਮਾਰ ਰਹੇ ਹਨ। ਨੌਜਵਾਨ ਗੁਰਬੀਰ ਸਿੰਘ ਨੇ ਆਲ ਇੰਡੀਆ ਇੰਟਰਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚੋਂ ਚਾਂਦੀ ਦਾ ਤਗ਼ਮਾ, ਇੰਟਰ ਕਾਲਜ ਸਟੇਟ ਪੰਜਾਬ ਚੈਂਪੀਅਨਸ਼ਿਪ ’ਚੋਂ 2 ਵਾਰ ਸੋਨ ਤਗ਼ਮਾ ਤੇ ਸੀਨੀਅਰ ਸਟੇਟ ਚੈਂਪੀਅਨਸ਼ਿਪ ਵਿੱਚੋਂ ਇਕ ਸੋਨ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ ਜਿਸ ’ਤੇ ਪਿੰਡ ਵਾਸੀਆਂ ਨੂੰ ਮਾਣ ਹੈ।

ਸੰਪਰਕ: 97817-01701

ਖੇਡਾਂ ਵਿੱਚ ਮੱਲਾਂ ਮਾਰ ਰਹੇ ਨੇ ਬਡ਼ਾ ਗਾਓਂ ਦੇ ਨੌਜਵਾਨ

ਬਡ਼ਾ ਗਾਓਂ ਦੇ ਗੁਰਬੀਰ ਸਿੰਘ ਨੇ ਆਲ ਇੰਡੀਆ ਇੰਟਰਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਦਾ ਤਗ਼ਮਾ, ਇੰਟਰ ਕਾਲਜ ਸਟੇਟ ਪੰਜਾਬ ਚੈਂਪੀਅਨਸ਼ਿਪ ’ਚੋਂ 2 ਵਾਰ ਸੋਨ ਤਗ਼ਮਾ ਤੇ ਸੀਨੀਅਰ ਸਟੇਟ ਚੈਂਪੀਅਨਸ਼ਿਪ ਵਿੱਚੋਂ ਇੱਕ ਸੋਨ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ ਜਿਸ ’ਤੇ ਪਿੰਡ ਵਾਸੀਆਂ ਨੂੰ ਮਾਣ ਹੈ। ਇਸ ਤੋਂ ਇਲਾਵਾ ਹੋਰ ਵੀ ਨੌਜਵਾਨ ਖੇਡਾਂ ਵਿੱਚ ਨਾਮਣਾ ਖੱਟ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All