ਪਟਿਆਲਾ ਵਿੱਚ 55 ਫ਼ੀਸਦੀ ਉਦਯੋਗਿਕ ਇਕਾਈਆਂ ਵਿੱਚ ਕੰਮ ਸ਼ੁਰੂ

ਰਵੇਲ ਸਿੰਘ ਭਿੰਡਰ ਪਟਿਆਲਾ, 22 ਮਈ                             ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਵਿੱਚ ਢਿੱਲ ਦੇਣ ਬਾਅਦ ਪਟਿਆਲਾ ਜ਼ਿਲ੍ਹੇ ਅੰਦਰ 55 ਫੀਸਦੀ ਦੇ ਕਰੀਬ ਉਦਯੋਗਿਕ ਇਕਾਈਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਭਾਵੇਂ ਇਹ ਉਦਯੋਗਿਕ ਇਕਾਈਆਂ ਹਾਲੇ 50 ਫੀਸਦੀ ਕਾਮਿਆਂ ਨਾਲ ਹੀ ਆਪਣਾ ਕੰਮ ਜਾਰੀ ਰੱਖ ਰਹੀਆਂ ਹਨ ਪਰ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜਿਉਂ-ਜਿਉਂ ਉਤਪਾਦਨ ਦੀ ਮੰਗ ਵਧੇਗੀ, ਸਮੁੱਚੀ ਇੰਡਸਟਰੀ ਆਪਣਾ ਉਤਪਾਦਨ ਵੀ ਵਧਾ ਦੇਵੇਗੀ। ਇਸ ਵੇਲੇ ਜ਼ਿਲ੍ਹੇ ਅੰਦਰ ਛੋਟੇ, ਵੱਡੇ ਅਤੇ ਬਿਲਕੁਲ ਛੋਟੇ ਮਿਲਾ ਕੇ ਕੋਈ 14000 ਉਦਯੋਗਿਕ ਇਕਾਈਆਂ ਹਨ ਤੇ 5600 ਦੇ ਕਰੀਬ ਇਕਾਈਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਸ ਸਬੰਧੀ ਦੱਸਿਆ ਕਿ ਪੇਂਡੂ ਖੇਤਰਾਂ ਅਤੇ ਸ਼ਹਿਰੀ ਖੇਤਰਾਂ ਸਮੇਤ ਉਦਯੋਗਿਕ ਫੋਕਲ ਪੁਆਇੰਟ ਪਟਿਆਲਾ, ਰਾਜਪੁਰਾ ਅਤੇ ਇੰਡਸਟਰੀ ਅਸਟੇਟ ਪਟਿਆਲਾ ਸਮੇਤ ਦਿਹਾਤੀ ਖੇਤਰਾਂ ’ਚ ਸਥਿਤ 55 ਫੀਸਦੀ ਦੇ ਕਰੀਬ ਉਦਯੋਗਿਕ ਇਕਾਈਆਂ ’ਚ ਇਸ ਸਮੇਂ ਕੰਮ ਚਾਲੂ ਹੋਣ ਮਗਰੋਂ 46100 ਕਾਮੇ ਆਪਣੇ ਕੰਮ ’ਤੇ ਪਰਤ ਆਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਕੇਰਲ ਸਾਈਬਰ ਵਾਰੀਅਰਜ਼ ਵੱਲੋਂ ਮੇਨਕਾ ਗਾਂਧੀ ਦੀ ਪੀਪਲ ਫਾਰ ਐਨੀਮਲਜ਼ ਵੈੱਬਸਾਈਟ ਹੈਕ

ਕੇਰਲ ਸਾਈਬਰ ਵਾਰੀਅਰਜ਼ ਵੱਲੋਂ ਮੇਨਕਾ ਗਾਂਧੀ ਦੀ ਪੀਪਲ ਫਾਰ ਐਨੀਮਲਜ਼ ਵੈੱਬਸਾਈਟ ਹੈਕ

ਗਰਭਵਤੀ ਮਾਦਾ ਹਾਥੀ ਦੀ ਮੌਤ ਦੇ ਮਾਮਲੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ

ਸ਼ਹਿਰ

View All