ਪਟਿਆਲਾ: ਜਨਮ ਦਿਨ ਮਨਾਉਣ ਜਾ ਰਹੇ ਦੀ ਗੋਲੀ ਮਾਰ ਕੇ ਹੱਤਿਆ

ਸਰਬਜੀਤ ਸਿੰਘ ਭੰਗੂ ਪਟਿਆਲਾ 22 ਮਈ ਮੁੱਖ ਮੰਤਰੀ ਦੇ ਸ਼ਹਿਰ ਦੇ ਸਤਨਾਮ ਨਗਰ ਵਾਸੀ ਸ਼ਮਸ਼ੇਰ ਸਿੰਘ (38) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਲੰਘੀ ਦੇਰ ਰਾਤ ਭਾਰਤ ਨਗਰ ਦੀ ਹੈ। ਮਾਰੇ ਗਏ ਵਿਅਕਤੀ ਦਾ ਬੀਤ ਦਿਨ ਜਨਮ ਦਿਨ ਵੀ ਸੀ। ਇਸ ਸਬੰਧੀ ਜਦੋਂ ਉਹ ਆਪਣੇ ਸਾਥੀਆਂ ਨਾਲ ਜਾ ਰਿਹਾ ਸੀ ਤਾਂ ਰੰਜਿਸ਼ ਕਾਰਨ ਦਰਜਨ ਨੌਜਵਾਨਾਂ ਨੇ ਉਨ੍ਹਾਂ ਨੂੰ ਭਾਰਤ ਨਗਰ ਇਲਾਕੇ ਵਿੱਚ ਘੇਰ ਲਿਆ, ਜਿਨ੍ਹਾਂ ਵਿੱਚੋਂ ਇੱਕ ਨੇ ਉਸ ਦੇ ਗੋਲੀ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਕਈ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਸਾਜਨ ਅਤੇ ਇਲਾਕੇ ਦੇ ਪਿੰਡ ਬਾਰਨ ਨਾਲ ਸਬੰਧਤ ਨੌਜਵਾਨ ਐੱਸਕੇ ਖਰੌਡ ਸ਼ਾਮਲ ਹਨ। ਥਾਣਾ ਅਨਾਜ ਮੰਡੀ ਦੇ ਐੱਸਐੱਚਓ ਗੁਰਨਾਮ ਸਿੰਘ ਘੁੰਮਣ ਦਾ ਕਹਿਣਾ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਜਾਰੀ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All