ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

ਰੋਬੋਟਸ ਦਾ ਭਾਰਤ ਵਿਚ ਕਾਮਯਾਬ ਹੋਣਾ ਮੁਸ਼ਕਿਲ ਵਿਦੇਸ਼ਾਂ ਵਿਚ ਬੇਸ਼ੱਕ ਰੋਬੋਟ ਦੀ ਵਰਤੋਂ ਕਾਫ਼ੀ ਹੋ ਰਹੀ ਹੈ, ਪਰ ਭਾਰਤ ਵਰਗੇ ਦੇਸ਼ ਵਿਚ ਇਹ ਕਾਮਯਾਬ ਨਹੀਂ ਹੋ ਸਕਦਾ। ਰੋਬੋਟ ਤਕਨੀਕੀ ਉਪਕਰਨ ਹੈ, ਜਿਸ ਨੂੰ ਚਲਾਉਣ, ਸੰਭਾਲਣ ਤੇ ਮੁਰੰਮਤ ਲਈ ਚੰਗੇ ਕਾਰੀਗਰਾਂ ਦੀ ਲੋੜ ਪਵੇਗੀ ਤੇ ਇਸ ਵਾਸਤੇ ਚੰਗੇ ਮਿਆਰ ਦਾ ਸਾਮਾਨ ਵੀ ਲੋੜੀਂਦਾ ਹੁੰਦਾ ਹੈ, ਪਰ ਅਜਿਹਾ ਭਾਰਤ ਵਿਚ ਨਹੀਂ ਹੈ। ਇਸ ਤੋਂ ਇਲਾਵਾ ਇਹ ਬਿਜਲੀ ਆਦਿ ’ਤੇ ਚੱਲਣ ਵਾਲਾ ਯੰਤਰ ਹੈ, ਪਰ ਭਾਰਤ ਵਿਚ ਕੁਝ ਅਜਿਹੇ ਇਲਾਕੇ ਹਨ, ਜਿੱਥੇ ਅਜੇ ਬਿਜਲੀ ਪੁੱਜੀ ਹੀ ਨਹੀਂ। ਰੋਬੋਟ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਨਾਲ ਸਮੇਂ ਦੀ ਕਾਫ਼ੀ ਬੱਚਤ ਹੋਵੇਗੀ। ਘੱਟੋ-ਘੱਟ ਕਾਮਿਆਂ ਦੀ ਲੋੜ ਪਵੇਗੀ। ਫਾਇਦਿਆਂ ਨਾਲ ਇਸ ਦੇ ਨੁਕਸਾਨ ਵੀ ਹੋਣਗੇ। ਇਹ ਯੰਤਰ ਮਨੁੱਖਾਂ ਦੀ ਜਗ੍ਹਾ ਕੰਮ ਕਰੇਗਾ, ਜਿਸ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਵਿਚ ਵਾਧਾ ਹੋਵੇਗਾ। ਇਸ ਲਈ ਭਾਰਤ ਵਰਗੇ ਦੇਸ਼ ਲਈ ਇਹ ਮਸ਼ੀਨ ਕਾਰਗਰ ਨਹੀਂ। ਗੁਰਦਿੱਤ ਸਿੰਘ ਸੇਖੋਂ, ਪਿੰਡ ਤੇ ਡਾਕ ਦਲੇਲ ਸਿੰਘ ਵਾਲਾ (ਮਾਨਸਾ)

ਰੋਬੋਟ ਹਰ ਖੇਤਰ ਦਾ ਜ਼ਰੂਰੀ ਅੰਗ ਬਣ ਸਕਦਾ ਹੈ ਭਾਰਤ ਵਿਚ ਆਬਾਦੀ ਦਾ ਵੱਡਾ ਹਿੱਸਾ ਗਰੀਬੀ ਅਤੇ ਅਨਪੜ੍ਹਤਾ ਦਾ ਸ਼ਿਕਾਰ ਹੈ। ਅਜਿਹੇ ਲੋਕਾਂ ਲਈ ਆਪਣੀ ਮੁਢਲੀਆਂ ਜ਼ਰੂਰਤਾਂ ਦੀ ਪੂਰਤੀ ਕਰਨਾ ਹੀ ਮੁੱਖ ਉਦੇਸ਼ ਹੈ, ਜਿਸ ਕਾਰਨ ਅਜਿਹੀ ਆਬਾਦੀ ਤਕਨਾਲੋਜੀ ਦੇ ਮੁਢਲੇ ਸਿਧਾਂਤਾਂ, ਉਪਕਰਨਾਂ ਜਾਂ ਹੋਰ ਪੱਖਾਂ ਬਾਰੇ ਗਿਆਨ ਅਤੇ ਖ਼ਰੀਦ ਸਮਰੱਥਾ ਜੋਗੀ ਨਹੀਂ ਹੈ। ਮਹਿੰਗੀ ਹੋਣ ਕਾਰਨ ਇਸ ਤਕਨੀਕ ਨੂੰ ਭਵਿੱਖ ਵਿਚ ਲਾਗੂ ਕਰਨ ਸਮੇਂ ਕਾਫੀ ਮੁਸ਼ਕਲਾਂ ਪੇਸ਼ ਆਉਣਗੀਆਂ, ਪਰ ਭਾਰਤ ਵਿਚ ਵੀ ਬਾਕੀ ਦੇਸ਼ਾਂ ਦੀ ਤਰ੍ਹਾਂ ਇੰਡਸਟਰੀ, ਮੈਡੀਕਲ, ਊਰਜਾ ਖੇਤਰ, ਖੋਜ ਖੇਤਰ ਆਦਿ ਵਿਚ ਇਸ ਤਕਨਾਲੋਜੀ ਦੀ ਵਰਤੋਂ ਹੋ ਸਕਦੀ ਹੈ। ਅਖੀਰ ਵਿਚ ਇਹ ਗੱਲ ਕਹਿਣੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਵਿੱਖ ਵਿਚ ਭਾਰਤ ਵਿਚ ਵੀ ਰੋਬੋਟ ਹਰ ਖੇਤਰ ਦਾ ਜ਼ਰੂਰੀ ਅੰਗ ਬਣ ਸਕਦਾ ਹੈ। ਹਿਮਾਂਸ਼ੂ ਸਿੰਗਲਾ, ਵੋਕੇਸ਼ਨਲ ਮਾਸਟਰ, ਬਰਨਾਲਾ

ਦੇਸ਼ ਦੀ ਸੁਰੱਖਿਆ ਲਈ ਬਣਾਏ ਜਾਣ ਰੋਬੋਟ ਵਿਗਿਆਨ ਨੇ ਨਵੀਆਂ ਖੋਜਾਂ ਨਾਲ ਬਹੁਤੇ ਕੰਮਾਂ ਨੂੰ ਬਹੁਤ ਸੌਖਾ ਕਰ ਦਿੱਤਾ ਹੈ। ਅੱਜ ਦੇ ਯੁੱਗ ਵਿਚ ਰੋਬੋਟ ਸੰਸਾਰ ਦੇ ਵਿਕਸਿਤ ਦੇਸ਼ਾਂ ਜਿਵੇਂ ਚੀਨ, ਜਾਪਾਨ, ਅਮਰੀਕਾ ਆਦਿ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ, ਪਰ ਸਾਡਾ ਦੇਸ਼ ਅਜੇ ਵੀ ਉਨ੍ਹਾਂ ਨਾਲੋਂ ਪਿੱਛੇ ਹੈ। ਉਂਜ, ਪਹਿਲਾਂ ਹੀ ਕੰਪਿਊਟਰਾਂ ਦੀ ਵਰਤੋਂ ਨੇ ਭਾਰਤੀਆਂ ਨੂੰ ਨਿਕੰਮਾ ਬਣਾ ਦਿੱਤਾ ਹੈ। ਉਹ ਚਾਰ-ਪੰਜ ਅੱਖਰਾਂ ਦੇ ਜੋੜ/ਘਟਾਓ ਲਈ ਵੀ ਕੈਲਕੁਲੇਟਰ ਵਰਤਦੇ ਹਨ। ਜੇਕਰ ਭਾਰਤ ਵਿੱਚ ਰੋਬੋਟਸ ਦੀ ਵਰਤੋਂ ਹੋਈ ਤਾਂ ਬੇਰੁਜ਼ਗਾਰੀ ਹੋਰ ਵੀ ਭਿਆਨਕ ਰੂਪ ਲੈ ਲਵੇਗੀ ਤੇ ਸਾਡੇ ਲੋਕ ਵਿਹਲੇ ਤੇ ਆਲਸੀ ਹੋ ਜਾਣਗੇ, ਪਰ ਇਸ ਦੇ ਉਲਟ ਬਹੁਤੇ ਜ਼ੋਖਿਮ ਭਰੇ ਕੰਮਾਂ ਵਿੱਚ ਇਨਸਾਨੀ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ। ਜੇਕਰ ਰੋਬੋਟਸ ਦੀ ਵਰਤੋਂ ਉਨ੍ਹਾਂ ਥਾਵਾਂ ’ਤੇ ਹੋ ਜਾਵੇ ਤਾਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਚੀਨ ਅਤੇ ਅਮਰੀਕਾ ਦੀ ਤਰ੍ਹਾਂ ਭਾਰਤ ਵੀ ਦੇਸ਼ ਦੀ ਸੁਰੱਖਿਆ ਲਈ ਰੋਬੋਟਸ ਦੀ ਵਰਤੋਂ ਕਰ ਸਕਦਾ ਹੈ। ਵਿਸ਼ਾਲ, ਬਸੰਤ ਵਿਹਾਰ ਕਲੋਨੀ, ਨੂਰਵਾਲਾ ਰੋਡ, ਲੁਧਿਆਣਾ

ਬੇਰੁਜ਼ਗਾਰੀ ਵਧਣ ਦਾ ਖ਼ਦਸ਼ਾ ਰੋਬੋਟ ਤਕਨਾਲੋਜੀ ਨਵੀਆਂ ਤਕਨੀਕਾਂ ਵਿਚੋਂ ਇਕ ਹੈ। ਭਵਿੱਖ ਦੀ ਗੱਲ ਕਰੀਏ ਤਾਂ ਰੋਬੋਟ ਮਨੁੱਖ ਦਾ ਚੰਗਾ ਦੋਸਤ ਜਾਂ ਦਸ਼ਮਣ ਵੀ ਸਾਬਿਤ ਹੋ ਸਕਦਾ ਹੈ। ਭਾਰਤ ਵਿਚ ਕਈ ਵੱਡੀਆਂ ਕੰਪਨੀਆਂ ਵਿਚ ਰੋਬੋਟ ਬਣਾਉਣ ਦੀ ਦੌੜ ਲੱਗੀ ਹੋਈ ਹੈ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਪਹਿਲਾਂ ਹੀ ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਇੱਥੇ ਅਮੀਰ ਲੋਕ ਦਿਨੋਂ-ਦਿਨ ਅਮੀਰ ਹੋ ਰਹੇ ਹਨ ਤੇ ਗ਼ਰੀਬ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਸੀਬ ਨਹੀਂ ਹੋ ਰਹੀ। ਮਨੁੱਖੀ ਕੰਮਾਂ-ਕਾਰਾਂ ਦੇ ਵਿਸ਼ੇ ਵਿਚ ਰੋਬੋਟ ਤਕਨਾਲੋਜੀ ਦੀ ਮਦਦ ਲੈਣ ਬਾਰੇ ਸੋਚਣਾ, ਗਰੀਬਾਂ ਦੇ ਢਿੱਡ ’ਤੇ ਲੱਤ ਮਾਰਨ ਬਰਾਬਰ ਹੋਵੇਗਾ, ਜਿਹੜੇ ਦੋ ਟੁੱਕ ਰੋਟੀ ਲਈ ਆਪਣਾ ਖ਼ੂਨ-ਪਸੀਨਾ ਇਕ ਕਰ ਦਿੰਦੇ ਹਨ। ਭਾਰਤ ਵਰਗੇ ਦੇਸ਼ ਵਿਚ ਹਰੇਕ ਮਹਿੰਗੀ ਤਕਨਾਲੋਜੀ ਅਮੀਰ ਲੋਕ ਹੀ ਵਰਤ ਰਹੇ ਹਨ, ਗ਼ਰੀਬ ਲੋਕ ਅਜਿਹੀ ਤਕਨਾਲੋਜੀ ਵਰਤਣ ਬਾਰੇ ਸੋਚ ਵੀ ਨਹੀਂ ਸਕਦੇ। ਭਾਰਤ ਵਿਚ ਰੋਬੋਟ ਤਕਨਾਲੋਜੀ ਮਨੁੱਖ ਦੇ ਘਰੇਲੂ ਕੰਮਾਂ ਵਿੱਚ ਵਰਤਣ ਨਾਲ ਅਮੀਰ ਲੋਕਾਂ ਵਿਚ ਸਿਹਤ ਸਬੰਧੀ ਬਿਮਾਰੀਆਂ ਤੇ ਗ਼ਰੀਬ ਲੋਕਾਂ ਵਿਚ ਭੁੱਖਮਰੀ ਵਧੇਗੀ। ਮਨਬੀਰ ਸਿੰਘ, ਪਿੰਡ ਘਰਿਆਲਾ (ਤਰਨ ਤਾਰਨ) (ਇਹ ਬਹਿਸ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All