ਨੌਜਵਾਨਾਂ ਦੇ ਹਮਲੇ ਵਿਚ ਬੱਸ ਡਰਾਈਵਰ ਜ਼ਖਮੀ, ਕੇਸ ਦਰਜ

ਪੱਤਰ ਪ੍ਰੇਰਕ ਗੜ੍ਹਸ਼ੰਕਰ, 23 ਜੂਨ ਬੱਸ ਦੇ ਡਰਾਈਵਰ ਵੱਲੋਂ ਸਾਈਡ ਨਾ ਦਿੱਤੇ ਜਾਣ ’ਤੇ ਇਕ ਨੌਜਵਾਨ ਨੇ ਸਾਥੀਆਂ ਸਮੇਤ ਬੱਸ ਡਰਾਈਵਰ ’ਤੇ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਬੱਸ ਡਰਾਈਵਰ ਜ਼ਖਮੀ ਹੋ ਗਿਆ। ਬੱਸ ਦੇ ਕੰਡਕਟਰ ਨੇ ਦੋਸ਼ ਲਾਇਆ ਕਿ ਇਨ੍ਹਾਂ ਹਮਲਾਵਰਾਂ ਨੇ ਉਸ ਦਾ ਪੈਸਿਆਂ ਵਾਲਾ ਬੈਗ ਵੀ ਖੋਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਪ੍ਰਾਈਵੇਟ ਕੰਪਨੀ ਔਰਬਿਟ ਦੀ ਬੱਸ ਨੀਮ ਪਹਾੜੀ ਖੇਤਰ ਦੇ ਪਿੰਡਾਂ ਵਿਚ ਲੰਘ ਰਹੀ ਸੀ ਕਿ ਬੱਸ ਦੇ ਪਿੱਛੇ ਮੋਟਰਸਾਈਕਲ ’ਤੇ ਆ ਰਹੇ ਨੌਜਵਾਨ ਵਿਸ਼ਾਲ ਨੇ ਸਾਈਡ ਲੈਣ ਲਈ ਹੌਰਨ ਮਾਰਨੇ ਸ਼ੁਰੂ ਕਰ ਦਿੱਤੇ ਪਰ ਰਸਤਾ ਤੰਗ ਹੋਣ ਕਾਰਨ ਸਾਈਡ ਨਾ ਮਿਲ ਸਕੀ। ਗੁੱਸੇ ’ਚ ਆਏ ਨੌਜਵਾਨ ਨੇ ਮੋਬਾਈਲ ਫੋਨ ਕਰ ਕੇ ਆਪਣੇ ਦੋਸਤ ਇਕੱਤਰ ਕਰ ਲਏ ਤੇ ਬੀਲੇਵਾਲ ਤੋਂ ਥੋੜ੍ਹੀ ਦੂਰ ਪਿਛਾਂਹ ਉਨ੍ਹਾਂ ਨੇ ਬੱਸ ਨੂੰ ਘੇਰ ਲਿਆ। ਇਸ ਦੌਰਾਨ ਇਨ੍ਹਾਂ ਨੌਜਵਾਨਾਂ ਵੱਲੋਂ ਬੱਸ ਦੇ ਡਰਾਈਵਰ ਗੁਰਦੀਪ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਗੋਦੇਵਾਲ (ਲੁਧਿਆਣਾ) ਦੀ ਕੁੱਟਮਾਰ ਕੀਤੀ ਗਈ। ਪੁਲੀਸ ਨੂੰ ਲਿਖਾਏ ਬਿਆਨ  ਵਿਚ ਬੱਸ ਦੇ ਕੰਡਕਟਰ ਨੇ ਦੋਸ਼ ਲਾਇਆ ਕਿ ਇਨ੍ਹਾਂ ਨੌਜਵਾਨਾਂ ਨੇ ਉਸ ਕੋਲੋਂ 8000 ਰੁਪਏ ਦੀ ਨਕਦੀ ਵਾਲਾ ਬੈਗ ਵੀ ਖੋਹ ਲਿਆ। ਪੁਲੀਸ ਨੇ ਡਰਾਈਵਰ ਤੇ ਕੰਡਕਟਰ ਦੇ ਬਿਆਨਾਂ ’ਤੇ ਵਿਸ਼ਾਲ, ਨਵੀਨ ਕੁਮਾਰ, ਸੂਰਜ ਤੇ ਗੁਰਜਿੰਦਰ ਆਦਿ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All