ਨਿਰਭਯਾ ਕੇਸ: ਮੁਜਰਮ ਦੀ ਰਹਿਮ ਦੀ ਅਪੀਲ ਖਾਰਜ ਕਰਨ ਦੀ ਸਿਫਾਰਿਸ਼

ਨਵੀਂ ਦਿੱਲੀ, 1 ਦਸੰਬਰ ਦਿੱਲੀ ਸਰਕਾਰ ਨੇ ਸਾਲ 2012 ਦੇ ਨਿਰਭਯਾ ਕਤਲ ਕੇਸ ਨਾਲ ਸਬੰਧਤ ਮੁਜਰਮਾਂ ਵਿੱਚ ਸ਼ੁਮਾਰ ਵਿਨੈ ਸ਼ਰਮਾ ਵੱਲੋਂ ਦਾਖ਼ਲ ਰਹਿਮ ਦੀ ਅਪੀਲ ਨੂੰ ਖਾਰਜ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਉਪਰੋਕਤ ਸਿਫਾਰਿਸ਼ ਸਬੰਧੀ ਫਾਈਲ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜ ਦਿੱਤੀ ਹੈ। 23 ਸਾਲਾ ਪੈਰਾਮੈਡੀਕਲ ਦੀ ਵਿਦਿਆਰਥਣ ਨਿਰਭਯਾ ਨਾਲ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਵਿੱਚ ਫ਼ਾਂਸੀ ਦੀ ਸਜ਼ਾਯਾਫ਼ਤਾ ਮੁਜਰਮ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਸੂਤਰ ਨੇ ਜੈਨ ਦੇ ਹਵਾਲੇ ਨਾਲ ਫਾਈਲ ਵਿਚ ਦਰਜ ਵੇਰਵੇ ਬਾਰੇ ਦਸਦਿਆਂ ਕਿਹਾ, ‘ਅਪੀਲ ਕਰਤਾ (ਵਿਨੈ ਸ਼ਰਮਾ) ਵੱਲੋਂ ਕੀਤਾ ਕਾਰਾ ਅਤਿ ਘ੍ਰਿਣਤ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਅਜਿਹਾ ਕੇਸ ਜਿੱਥੇ ਮੁਜਰਮ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਅਜਿਹਾ ਅਪਰਾਧ ਮੁੜ ਨਾ ਕਰੇ।’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All