ਨਿਜੀ ਹਸਪਤਾਲਾਂ ਦੇ 20% ਬਿਸਤਰੇ ਕਰੋਨਾ ਮਰੀਜ਼ਾਂ ਲਈ ਰਾਖਵੇਂ

ਮਨਧੀਰ ਦਿਓਲ ਨਵੀਂ ਦਿੱਲੀ, 25 ਮਈ ਦਿੱਲੀ ਸਰਕਾਰ ਵਲੋਂ ਸ਼ਹਿਰ ਦੇ ਨਿਜੀ ਹਸਪਤਾਲਾਂ ਵਿੱਚ 20% ਬਿਸਤਰੇ ਕਰੋਨਾ ਦੇ ਪੀੜਤਾਂ ਲਈ ਰਾਖਵੇਂ ਰੱਖਣ ਦੀ ਹਦਾਇਤ ਕੀਤੀ ਗਈ ਹੈ। ਕੋਈ ਵੀ ਨਿਜੀ ਹਸਪਤਾਲ ਭਰਤੀ ਕੀਤੇ ਮਰੀਜ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਸੂਰਤ ਵਿੱਚ ਉਸ ਨੂੰ ਜ਼ਬਰਦਸਤੀ ਹਸਪਤਾਲ ਵਿੱਚੋਂ ਨਹੀਂ ਕੱਢ ਸਕਦਾ। ਬੀਤੇ ਦਿਨੀਂ ਅਜਿਹਾ ਕਰਨ ਵਾਲੇ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੱਸਿਆ ਕਿ ਰਾਜਧਾਨੀ ਦਿੱਲੀ ਵਿੱਚ ਕਰੋਨਾ ਮਰੀਜ਼ਾਂ ਲਈ ਆਕਸੀਜ਼ਨ ਦੀ ਸਹੂਲਤ ਵਾਲੇ ਹੋਰ ਬਿਸਤਰੇ ਤਿਆਰ ਕੀਤੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All