ਨਾਤ ਪਰਿੰਦਿਆਂ ਦੀ

ਲੇਖਕ: ਜਸਮੇਰ ਮਾਨ ਮੁੱਲ: 150, ਪੰਨੇ: 142 ਪ੍ਰਕਾਸ਼ਕ: ਸੰਗਮ ਪਬਲੀਕੇਸ਼ਨ ਸਮਾਣਾ ਜਸਮੇਰ ਮਾਨ ਨੇ ਆਪਣਾ ਸਭ ਤੋਂ ਪਹਿਲਾਂ ਕਾਵਿ ਸੰਗ੍ਰਹਿ ਸੰਨ 1979 ਵਿਚ ਛਪਵਾਇਆ ਸੀ। ਮੁੜ ਇਤਨੇ ਲੰਮੇ ਅੰਤਰਾਲ ਮਗਰੋਂ ਹੁਣ ਉਸ ਨੇ ਆਪਣਾ ਦੂਜਾ ਕਾਵਿ ਸੰਗ੍ਰਹਿ ਕਾਵਿ ਤ੍ਰਿਵੇਣੀ ਹੁਣ ਛਪਵਾਇਆ ਹੈ। ਜਸਮੇਰ ਮਾਨ ਦੀ ਕਵਿਤਾ ਸੋਹਜਮਈ ਕਵਿਤਾ ਹੈ। ਇਸ ਸੰਗ੍ਰਹਿ ਵਿਚ ਉਸ ਨੇ ਗੀਤ, ਨਜ਼ਮਾਂ ਤੇ ਗ਼ਜ਼ਲਾਂ ਤਿੰਨਾਂ ਦੀ ਤ੍ਰਿਵੇਣੀ ਪੇਸ਼ ਕੀਤੀ ਹੈ। ਉਸ ਦੇ ਗੀਤਾਂ ਵਿਚ ਪ੍ਰਗੀਤਕਤਾ ਹੈ, ਜਿਸ ਨੂੰ ਪੜ੍ਹ ਕੇ ਇਸ ਤਣਾਓ’ ਭਰਪੂਰ ਜ਼ਿੰਦਗੀ ਨੂੰ ਇਕ ਸਕੂਨ ਮਿਲਦਾ ਹੈ। ਹਥਲੇ ਕਾਵਿ ਸੰਗ੍ਰਹਿ ‘ਨਾਤ ਪਰਿੰਦਿਆਂ ਦੀ’ ਵਿਚਲੀ ਟਾਈਟਲ ਕਵਿਤਾ ਹੈ ‘ਨਾਤ ਪਰਿੰਦਿਆਂ ਦੀ’ ਇਸ ਗੀਤ ਵਿਚ ਉਹ ਇਉਂ ਲਿਖਦਾ ਹੈ- ਮੈਨੂੰ ਜੂਨ ਬਖਸ਼ਦੇ ਦਾਤਾ ਤੂੰ ਦਾਤ ਪਰਿੰਦਿਆਂ ਦੀ ਇਨਸਾਨਾਂ ਤੋਂ ਵੀ ਵੱਧ ਹੈ ਔਕਾਤ ਪਰਿੰਦਿਆਂ ਦੀ। ਕੋਈ ਲੋੜ ਨਾ ਮਹਿਲਾਂ ਦੀ, ਆਲ੍ਹਣਾ ਕੱਖਾਂ ਕਾਨਿਆਂ ਦਾ ਜੀਭਾ ਤੇ ਗੀਤ ਰਹੇ ਸਦਾ, ਉਸ ਦੇ ਸ਼ੁਕਰਾਨਿਆਂ ਦੀ। ਬਹਿ ਝੁੱਗੀਆਂ ਵਿਚ ਗਾਵਾਂ ਕੋਈ ਨਾਤ ਪਰਿੰਦਿਆਂ ਕੀ ਮੈਨੂੰ ਜੂਲ ਬਖਸ਼ ਦੇ ਦਾਤਾ ਤੂੰ ਦਾਤ ਪਰਿੰਦਿਆਂ ਦੀ। ਜਸਮੇਰ ਮਾਨ ਪਿੰਡਾਂ ਨਾਲ ਪੂਰਾ-ਮੋਹ ਰੱਖਦਾ ਹੈ। ਉਹ ਕਤਣ ਦੀ ਗੱਲ ਵੀ ਕਰਦਾ, ਆਪਣੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਦਾ ਹੈ। ਉਹ ਧੀ ਨੂੰ ਕੁੱਖ ’ਚ ਮਾਰਨ ਦਾ ਪੂਰਾ ਵਿਦਰੋਹ ਕਰਦਾ ਹੈ। ਉਸ ਦੀ ਇਕ ਸਤਰ ਦੇਖੋ, ਪਰ ਮੇਰੇ ਕੋਲੋਂ ਐਡਾ ਕੀ ਕਸੂਰ ਹੋ ਗਿਆ ਧੀ ਨੂੰ ਕੁੱਖ ’ਚ ਮਰਾਉਣਾ ਦਸ ਤੈਨੂੰ ਕਿਵੇਂ ਮਨਜ਼ੂਰ ਹੋ ਗਿਆ। ਉਸ ਦੀ ਨਜ਼ਮ ‘ਰੂਹ ਦੇ ਬਨੇਰ ਤੇ’ ਇਕ ਖੂਬਸੂਰਤ ਸਰੋਦੀ ਨਜ਼ਮ ਹੈ। ਉਹ ਲਿਖਦਾ ਹੈ ਰੂਹ ਦੇ ਬਨੇਰੇ ’ਤੇ ਖਲ੍ਹੋ ਕੇ ਆਵਾਜ਼ਾਂ ਮਾਰਨ ਵਾਲੀਏ ਮੇਰੇ ਹੁੰਗਾਰੇ ਦੇ ਕੱਦ ਨੂੰ ਗਿੱਠਾਂ ਨਾਲ ਨਾ ਮਿਣ ਆ ਕੋਈ ਜਿਸਮਾਂ ਦੇ ਹਾਣ ਦੀ ਗੱਲ ਕਰੀਏ। ਉਸ ਦੀਆਂ ਗ਼ਜ਼ਲਾਂ ਵਿਚਲੇ ਕਾਫੀਏ ਰਦੀਫ ਖੂਬਸੂਰਤ ਹਨ ਤੇ ਉਸ ਦੀਆਂ ਕਈ ਗ਼ਜ਼ਲਾਂ ਤਾਂ ਪ੍ਰੋੜ ਤੇ ਪ੍ਰਪੱਕ ਹਨ। ਅੱਜ ਪੰਜਾਬੀ ਗ਼ਜ਼ਲ ਲਿਖਣੀ ਉਂਜ ਔਖਾ ਕਾਰਜ ਹੈ। ਬਦਲ ਨਹੀਂ ਹਾਂ ਮੈਂ ਕਿ ਚਲਾ ਜਾਵਾਂਗਾ ਵਰ ਕੇ। ਸੈਲਾਬ ਹਾਂ ਤਹਿਖਾਨੇ ਵੀ ਮੈਂ ਜਾਵਾਂਗਾ ਭਰ ਕੇ। ਅਜੋਕੇ ਪਦਾਰਥਵਾਦੀ ਯੁੱਗ ਦੀਆਂ ਰੀਤਾਂ ਰਿਵਾਜਾਂ ਨੇ ਮਨੁੱਖ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਵਾ, ਪਾਣੀ ਵਿਚ ਪ੍ਰਦੂਸ਼ਣ ਹੈ। ਅੱਜ ਸ਼ਹਿਰ ਦੀ ਹਵਾ ਵੀ ਗੰਧਲੀ ਹੈ ਤੇ ਪਿੰਡ ਦੀ ਹਵਾ ਵੀ ਗੰਧਲੀ ਹੋ ਰਹੀ ਹੈ। ਚਾਰੇ ਪਾਸੇ ਸ਼ੋਰ ਹੀ ਸ਼ੋਰ ਹੈ। ਸ਼ੋਰ ਬਹੁਤ ਹੈ ਜੰਗਲੀ ਤੇਜ਼ ਹਵਾਵਾਂ ਦਾ ਗੰਧਲਾ ਮੌਸਮ ਹੋਇਐ ਸ਼ਹਿਰ ਗਰਾਵਾਂ ਦਾ। ਜਸਮੇਰ ਮਾਨ ਪੂਰੀ ਤਰ੍ਹਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਿਆ ਸ਼ਾਇਰ ਹੈ। ਉਹ ਪੰਜਾਬ ਦੇ ਲੋਕਾਂ ਦੀ ਹਰ ਵੇਲੇ ਸੁੱਖ ਮੰਗਦਾ ਹੈ। ਮੈਨੂੰ ਆਸ ਹੈ ਕਿ ਹੁਣ ਜਸਮੇਰ ਮਾਨ ਲਗਾਤਾਰ ਲਿਖੇਗਾ ਤੇ ਹੋਰ ਖੂਬਸੂਰਤ ਗ਼ਜ਼ਲਾਂ ਪਾਠਕਾਂ ਨੂੰ ਦੇਵੇਗਾ। -ਡਾ. ਸ਼ਰਨਜੀਤ ਕੌਰA

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All