ਨਾਜਾਇਜ਼ ਕਬਜ਼ਿਆਂ ਦੇ ਚੱਕਰ ’ਚ ਉਲਝੀ ਆਵਾਜਾਈ

ਹਾਜੀਪੁਰ ਚੌਕ ਵਿੱਚ ਨਾਜਾਇਜ਼ ਕਬਜ਼ਿਆਂ ਕਾਰਨ ਪ੍ਰਭਾਵਿਤ ਆਵਾਜਾਈ ਦਾ ਦ੍ਰਿਸ਼।

ਭਗਵਾਨ ਦਾਸ ਸੰਦਲ ਦਸੂਹਾ, 14 ਫਰਵਰੀ ਇੱਥੇ ਨਗਰ ਕੌਂਸਲ ਦੀ ਕਥਿਤ ਢਿੱਲਮੱਠ ਦੇ ਚੱਲਦਿਆ ਨਾਜਾਇਜ਼ ਕਬਜ਼ਿਆਂ ਨੇ ਸ਼ਹਿਰ ਦੀ ਅਦੰਰੂਨੀ ਟਰੈਫਿਕ ਸੱਮਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਨਾਜਾਇਜ਼ ਕਬਜ਼ੇ ਹਟਾਉਣ ਲਈ ਦਸੂਹਾ ਕੌਂਸਲ ਵੱਲੋਂ ਵਪਾਰ ਮੰਡਲ ਤੇ ਪੁਲੀਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਹੁਣ ਤੱਕ ਕੀਤੀਆਂ ਸਾਰੀਆਂ ਬੈਠਕਾਂ ਸਿਆਸੀ ਦਬਾਅ ਤੇ ਵੋਟ ਰਾਜਨੀਤੀ ਕਾਰਨ ਬੇਸਿੱਟਾ ਰਹੀਆਂ। ਕੌਂਸਲ ਅਧਿਕਾਰੀਆਂ ਵੱਲੋਂ ਗੋਂਗਲੂਆਂ ਤੋਂ ਮਿੱਟੀ ਝਾੜਣ ਲਈ ਕਦੇ ਕਦਾਈ ਕਾਰਵਾਈ ਜ਼ਰੂਰ ਕੀਤੀ ਜਾਂਦੀ ਹੈ ਜੋ ਨਾਜਾਇਜ਼ ਕਬਜ਼ੇ ਹਟਾਉਣ ਲਈ ਮਹਿਜ਼ ਦਿਖਾਵਾ ਬਣ ਕੇ ਰਹਿ ਜਾਂਦੀ ਹੈ। ਦੂਜੇ ਪਾਸੇ ਉਪ ਮੰਡਲ ਮੈਜਿਸਟ੍ਰੇਟ ਦਫਤਰ ਵੱਲੋਂ ਵੀ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਵੱਖ ਵੱਖ ਵਿਭਾਗਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਬੈਠਕਾਂ ਕਰਕੇ ਇਸ ਸਬੰਧੀ ਬਣਾਈਆਂ ਨੀਤੀਆਂ ਅਮਲ ਵਿੱਚ ਨਾ ਲਿਆਉਣ ਕਾਰਨ ਸਰਕਾਰੀ ਫਾਇਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਲਿਹਾਜ਼ਾ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹੀ ਆਵਾਜਾਈ ਸੱਮਸਿਆ ਦਾ ਕੋਈ ਕਾਰਗਰ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਸਥਾਨਕ ਹਾਜੀਪੁਰ ਚੌਕ, ਹੁਸ਼ਿਆਰਪੁਰ ਚੌਕ, ਐੱਸਡੀਐੱਮ ਚੌਂਕ, ਬਲੱਗਣਾ ਚੌਕ, ਮਾਰੂਤੀ ਏਜੰਸੀ ਵਾਲੇ ਚੌਕ, ਡੀਏਵੀ ਕਾਲਜ ਰੋਡ, ਰੇਲਵੇ ਓਵਰਬ੍ਰਿਜ ਦੇ ਹੇਠਾਂ, ਮਿਸ਼ਨ ਰੋਡ, ਮਿਆਣੀ ਸਮੇਤ ਸ਼ਹਿਰ ਦੀਆਂ ਹੋਰਨਾਂ ਥਾਵਾਂ ’ਤੇ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਸ਼ਹਿਰ ਦੇ ਭੀੜੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਾਜ਼ਾਇਜ਼ ਕਬਜ਼ੇ, ਬਾਜ਼ਾਰਾਂ ਵਿੱਚ ਖੜ੍ਹੀਆਂ ਫਲਾਂ ਤੇ ਸਬਜ਼ੀ ਵਾਲੀਆਂ ਰੇਹੜੀਆਂ ਅਤੇ ਬੈਂਕਾਂ ਸਮੇਤ ਸ਼ੋਅਰੂਮਾਂ ਮੂਹਰੇ ਖੜ੍ਹਦੇ ਬੇਤਰਤੀਬੇ ਵਾਹਨ ਆਵਾਜਾਈ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੰਦੇ ਹਨ। ਕਈ ਫੜੀਆਂ ਤੇ ਰੇਹੜੀ ਵਾਲਿਆਂ ਵੱਲੋਂ ਕੀਤੇ ਕਬਜ਼ਿਆਂ ਲਈ ਕੌਂਸਲ ਕਰਮੀਆਂ ਨੂੰ ਕਥਿਤ ਭੁਗਤਾਨ ਵੀ ਕੀਤਾ ਜਾਂਦਾ ਹੈ ਜਦੋਂਕਿ ਲੋਕਾਂ ਦੇ ਜੀਅ ਦਾ ਜੰਜਾਲ ਬਣੀ ਟਰੈਫਿਕ ਸਮੱਸਿਆ ਕਾਰਨ ਜਿੱਥੇ ਹਾਦਸੇ ਵਾਪਰ ਰਹੇ ਹਨ ਉਥੇ ਹੀ ਸ਼ਹਿਰ ਦੀ ਦਿੱਖ ਵੀ ਪ੍ਰਭਾਵਿਤ ਹੋ ਰਹੀ ਹੈ।

ਨਾਜਾਇਜ਼ ਕਬਜ਼ੇ ਹਟਾਉਣ ਲਈ ਕੌਂਸਲ ਗੰਭੀਰ: ਮਦਨ ਸਿੰਘ

ਇਸ ਸਬੰਧੀ ਦਸੂਹਾ ਕੌਂਸਲ ਦੇ ਕਾਰਜ ਸਾਧਕ ਅਫਸਰ ਮਦਨ ਸਿੰਘ ਨੇ ਕਿਹਾ ਕਿ ਨਜ਼ਾਇਜ ਕਬਜ਼ੇ ਹਟਾਉਣ ਲਈ ਬਣਾਈ ਨੀਤੀ ਤਹਿਤ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਅਮਲ ਤਹਿਤ ਜਲਦ ਨਾਜਾਇਜ਼ ਕਬਜ਼ਾਧਾਰੀਆਂ ਦੇ ਚਲਾਨ ਕੱਟੇ ਜਾਣਗੇ। ਜੇਕਰ ਉਨ੍ਹਾਂ ਮੁੜ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਮਾਨ ਜ਼ਬਤ ਕਰਕੇ ਬਣਦੀ ਅਦਾਲਤੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕੌਂਸਲ ਦੇ ਮੀਤ ਪ੍ਰਧਾਨ ਕਰਮਵੀਰ ਸਿੰਘ ਘੁੰਮਣ ਨੇ ਫੜੀਆਂ ਤੇ ਰੇਹੜੀ ਵਾਲਿਆਂ ਵੱਲੋਂ ਕੀਤੇ ਕਬਜ਼ਿਆਂ ਲਈ ਕੌਂਸਲ ਕਰਮੀਆਂ ਨੂੰ ਭੁਗਤਾਨ ਦੇ ਮਾਮਲੇ ਵਿੱਚ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਵਾਉਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All