ਨਹੀਂ ਰੁਕ ਰਿਹੈ ਮਜ਼ਦੂਰਾਂ ਦਾ ਪਰਵਾਸ

ਪਠਾਨਕੋਟ ਦੇ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਰੋਕੇ ਗਏ ਪਰਵਾਸੀ ਆਪਣੇ ਸਾਮਾਨ ਅਤੇ ਬੱਚਿਆਂ ਨਾਲ।

ਐੱਨ.ਪੀ. ਧਵਨ ਪਠਾਨਕੋਟ, 21 ਮਈ ਜ਼ਿਲ੍ਹਾ ਪਠਾਨਕੋਟ ਤੋਂ ਪਰਵਾਸੀ ਮਜ਼ਦੂਰਾਂ ਦਾ ਆਪਣੇ ਪਿੱਤਰੀ ਰਾਜਾਂ ਨੂੰ ਪਰਵਾਸ ਜਾਰੀ ਹੈ। ਅੱਜ ਵੀ ਪ੍ਰਸ਼ਾਸਨ ਵੱਲੋਂ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਲਈ ਅੰਮ੍ਰਿਤਸਰ ਤੋਂ ਜਾਣ ਵਾਲੀ ਰੇਲ ਗੱਡੀ ਵਿੱਚ ਭੇਜਣ ਲਈ 300 ਪਰਵਾਸੀ ਸੱਦੇ ਗਏ ਸਨ ਪਰ 700 ਤੋਂ ਵੱਧ ਪੁੱਜ ਗਏ। ਇਸ ਕਰਕੇ ਪ੍ਰਸ਼ਾਸਨ ਨੇ 314 ਪਰਵਾਸੀਆਂ ਨੂੰ 10 ਬੱਸਾਂ ਰਾਹੀਂ ਅੰਮ੍ਰਿਤਸਰ ਰਵਾਨਾ ਕੀਤਾ ਜਦ ਕਿ ਬਾਕੀਆਂ ਨੂੰ ਉੱਥੇ (ਰਾਧਾ ਸਆਮੀ ਸਤਿਸੰਗ ਘਰ) ਹੀ ਰੁਕਣ ਲਈ ਕਹਿ ਦਿੱਤਾ ਗਿਆ ਤੇ ਕਿਹਾ,‘ਤੁਹਾਨੂੰ ਸਾਰਿਆਂ ਨੂੰ ਭਲਕੇ ਭੇਜਿਆ ਜਾਵੇਗਾ।’ ਇਹ ਸੁਣਦੇ ਸਾਰ ਰੋਕੇ ਗਏ ਪਰਵਾਸੀਆਂ ਦੇ ਚਿਹਰੇ ਲਟਕ ਗਏ ਤੇ ਉਹ ਮਜਬੂਰੀ ਵਿੱਚ ਹੀ ਸਾਮਾਨ ਅਤੇ ਬੱਚਿਆਂ ਸਮੇਤ ਉੱਥੇ ਟੈਂਟ ਹੇਠ ਰਾਤ ਕੱਟਣ ਲਈ ਰੁਕ ਗਏ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਪੰਨਾ ਦੇ ਵਾਸੀ ਰਾਮ ਲਗਨ ਸਿੰਘ ਤੇ ਵੰਦਨਾ ਸਿੰਘ, ਜ਼ਿਲ੍ਹਾ ਬਿਲਾ ਗਨੌਰ ਦੇ ਰਾਜਿੰਦਰ ਸਿੰਘ, ਕੰਡੀ ਲਾਲ, ਜਿਲ੍ਹਾ ਪੰਨਾ ਦੇ ਪਿੰਡ ਸੁਲੇਹਾ ਦੀ ਖੁਸ਼ਬੂ ਵਰਮਾ ਤੇ ਮਾਲਤੀ ਵਰਮਾ, ਜ਼ਿਲ੍ਹਾ ਪੰਨਾ ਦੇ ਪਿੰਡ ਮਹਾਂਰਾਜਪੁਰ ਦੀ ਰਾਣੀ ਅਤੇ ਪਿੰਡ ਬਿਲਾ ਗਨੌਰ ਦੇ ਅੱਛੀ ਲਾਲ, ਪ੍ਰਕਾਸ਼ ਚੰਦ ਤੇ ਸੰਤ ਕੁਮਾਰ ਆਦਿ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੈਸੇਜ ਮਿਲਿਆ ਸੀ ਕਿ ਮੱਧ ਪ੍ਰਦੇਸ਼ ਰੇਲ ਗੱਡੀ ਜਾ ਰਹੀ ਹੈ ਤਾਂ ਉਹ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸਵੇਰੇ ਵੇਲੇ ਹੀ ਇੱਥੇ ਸਤਿਸੰਗ ਘਰ ਵਿੱਚ ਪੁੱਜ ਗਏ ਪਰ ਉਨ੍ਹਾਂ ਨੂੰ ਹੁਣ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਤਾਂ ਲਿਸਟ ਵਿੱਚ ਨਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਵਾਪਸ ਨਹੀਂ ਜਾ ਸਕਦੇ ਅਤੇ ਇੱਥੇ ਹੀ ਭੁੱਖੇ ਭਾਣੇ ਮਰਨ ਨੂੰ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਝੁੱਗੀਆਂ ਦੇ ਮਾਲਕ ਉਨ੍ਹਾਂ ਤੋਂ ਲੌਕਡਾਊਨ ਵੇਲੇ ਦਾ ਕਿਰਾਇਆ ਮੰਗ ਰਹੇ ਹਨ ਜਦ ਕਿ ਉਨ੍ਹਾਂ ਦੀਆਂ ਦਿਹਾੜੀਆਂ ਨਾ ਲੱਗਣ ਕਾਰਨ ਉਹ ਭੁੱਖ ਦੇ ਸਤਾਏ ਹੋਏ ਆਪਣੇ ਪਿੱਤਰੀ ਰਾਜਾਂ ਨੂੰ ਜਾਣ ਲਈ ਮਜ਼ਬੂਰ ਹਨ। ਸਹਾਇਕ ਲੇਬਰ ਕਮਿਸ਼ਨਰ ਕਨਵਰ ਡਾਬਰ ਨੇ ਦੱਸਿਆ ਕਿ ਅੱਜ 314 ਪਰਵਾਸੀਆਂ ਨੂੰ 10 ਬੱਸਾਂ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਹੈ। ਜਿੱਥੋਂ ਰੇਲ ਗੱਡੀ ਸ਼ਾਮ ਨੂੰ 6 ਵਜੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ

ਕੌਮੀ ਮਾਰਗ ’ਤੇ ਪਰਿਵਾਰ ਸਮੇਤ ਪੈਦਲ ਜਾ ਰਿਹਾ ਪਰਵਾਸੀ ਮਜ਼ਦੂਰ।

ਸਤਨਾ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ 300 ਪਰਵਾਸੀ ਸੱਦੇ ਗਏ ਸਨ ਪਰ ਆਪਣੇ ਆਪ ਹੀ ਜ਼ਿਆਦਾ ਆ ਗਏ। ਇਸ ਕਰਕੇ ਬਾਕੀਆਂ ਨੂੰ ਭਲਕੇ ਭੇਜਿਆ ਜਾਵੇਗਾ।

ਹਾਲੋਂ ਬੇਹਾਲ ਹੋ ਰਹੇ ਨੇ ਪਰਵਾਸੀ ਮਜ਼ਦੂਰ

ਬਲਵਿੰਦਰ ਭੰਗੂ ਭੋਗਪੁਰ, 21 ਮਈ ਕਰੋਨਾਵਾਇਰਸ ਕਾਰਨ ਲੌਕਡਾਊਨ ਤੇ ਕਰਫਿਊ ਲੱਗਣ ’ਤੇ ਪਰਵਾਸੀ ਮਜ਼ਦੂਰ ਪਰਿਵਾਰ ਆਪਣੇ ਤਿੰਨ ਛੋਟੇ ਬੱਚਿਆਂ ਅਤੇ 70 ਕਿਲੋ ਦੇ ਕਰੀਬ ਘਰੇਲੂ ਲੋੜੀਂਦਾ ਸਾਮਾਨ ਚੁੱਕ ਕੇ ਕੌਮੀ ਮਾਰਗ ਰਾਹੀਂ ਪੈਦਲ ਹੀ ਆਪਣੇ ਪਿੱਤਰੀ ਰਾਜ ਬਿਹਾਰ ਨੂੰ ਤੁਰ ਪਿਆ। ਇਹ ਪਰਿਵਾਰ ਹੌਲੀ ਹੌਲੀ ਤੁਰਦਾ ਬਟਾਲਾ ਤੋਂ ਵਾਇਆ ਮੁਕੇਰੀਆਂ ਰਸਤੇ ਜਲੰਧਰ ਛਾਉਣੀ ਜਾਣਾ ਚਾਹੁੰਦਾ ਸੀ। ਪੈਸੇ ਨਾ ਹੋਣ ਕਰਕੇ ਮੰਜ਼ਲ ’ਤੇ ਪਹੁੰਚਣ ਲਈ ਉਹ ਨਾ ਕਿਸੇ ਵਹੀਕਲ ਦਾ ਕਿਰਾਇਆ ਦੇ ਸਕਦੇ ਸਨ ਅਤੇ ਨਾ ਹੀ ਕੁਝ ਖਾ ਸਕਦੇ ਸਨ। ਬਟਾਲੇ ਵਿੱਚ ਕੰਮ ਕਰਦਾ ਪਰਵਾਸੀ ਮਜ਼ਦੂਰ ਰਾਜੂ ਅਤੇ ਉਸ ਦੀ ਪਤਨੀ ਨੂੰ ਕੰਮ ਨਾ ਮਿਲਣ ਕਾਰਨ ਆਪਣੇ ਪਿੱਤਰੀ ਰਾਜ (ਬਿਹਾਰ) ਵਿੱਚ ਜਾਣ ਨੂੰ ਤਿਆਰ ਹੋ ਗਿਆ ਸੀ। ਰਾਜੂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਪੈਸੇ ਨਾ ਹੋਣ ਕਰਕੇ ਬੇਵੱਸ ਹਨ ਤੇ ਪੈਦਲ ਹੀ ਚੱਲ ਕੇ ਜਲੰਧਰ ਛਾਉਣੀ ਨੇੜੇ ਰਹਿ ਰਹੇ ਰਿਸ਼ਤੇਦਾਰ ਕੋਲ ਪਹੁੰਚਣਗੇ ਤੇ ਉੱਥੋਂ ਕੁਝ ਪੈਸੇ ਲੈ ਕੇ ਵਾਪਸ ਰੇਲ ਗੱਡੀ ਰਾਹੀਂ ਬਿਹਾਰ ਜਾਣਗੇ। ਰਾਜੂ ਨੇ ਦੱਸਿਆ ਕਿ ਕੁਝ ਲੋਕ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਕੁਝ ਖਾਣ ਲਈ ਦੇ ਦਿੰਦੇ ਹਨ, ਜਿਸ ਨਾਲ ਉਹ ਢਿੱਡ ਭਰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All