ਨਸ਼ੇੜੀ ਪੁੱਤਰ ਵਲੋਂ ਪਿਤਾ ਦਾ ਕਤਲ

ਹੰਸਰਾਜ

ਸ਼ਸ਼ੀਪਾਲ ਜੈਨ ਖਰੜ, 13 ਫਰਵਰੀ ਖਰੜ ਕੌਂਸਲ ਅਧੀਨ ਪੈਂਦੇ ਪਿੰਡ ਮੁੰਡੀ ਖਰੜ ਵਿਚ ਨਸ਼ੇੜੀ ਪੁੱਤਰ ਨੇ ਇੱਟਾਂ ਮਾਰ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਹੰਸਰਾਜ ਪਿੰਡ ਮੁੰਡੀ ਖਰੜ ਦੇ ਸੈਣੀਆਂ ਵਾਲੇ ਮਹੁੱਲੇ ਵਿੱਚ ਰਹਿੰਦਾ ਸੀ ਅਤੇ ਦਿਹਾੜੀ ਕਰਦਾ ਸੀ। ਉਸ ਦਾ ਵੱਡਾ ਪੁੱਤਰ ਰਿੰਕੂ (30) ਕਥਿਤ ਤੌਰ ’ਤੇ ਨਸ਼ੇ ਕਰਨ ਦਾ ਆਦੀ ਹੈ ਅਤੇ ਕੋਈ ਕੰਮ-ਕਾਰ ਨਹੀਂ ਕਰਦਾ। ਉਹ ਆਪਣੇ ਪਿਤਾ ਤੋਂ ਨਸ਼ੇ ਕਰਨ ਲਈ ਪੈਸੇ ਦੀ ਮੰਗ ਕਰਦਾ ਸੀ। ਰਾਤ ਕਰੀਬ ਸਾਢੇ ਨੌਂ ਵਜੇ ਹੰਸਰਾਜ ਦਿਹਾੜੀ ਕਰਕੇ ਘਰ ਆਇਆ ਤਾਂ ਕਿਸੇ ਗੱਲ ਤੋਂ ਹੋਈ ਬਹਿਸ ਮਗਰੋਂ ਰਿੰਕੂ ਨੇ ਆਪਣੇ ਪਿਤਾ ’ਤੇ ਇੱਟਾਂ ਨਾਲ ਕਥਿਤ ਤੌਰ ’ਤੇ ਕਈ ਵਾਰ ਕੀਤੇ। ਉਸ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਦੌਰਾਨ ਰਿੰਕੂ ਦਾ ਛੋੋਟਾ ਭਰਾ ਸੋਨੂੰ ਮੌਕੇ ’ਤੇ ਆ ਗਿਆ ਅਤੇ ਉਹ ਡਰ ਕੇ ਬਾਹਰ ਭੱਜ ਗਿਆ। ਉਸ ਨੇ ਗੁਆਂਢੀਆਂ ਨੂੰ ਦੱਸਿਆ, ਜਿਨ੍ਹਾਂ ਵਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਖਰੜ ਸਿਟੀ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇਹ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਖਰੜ ਪਹੁੰਚਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਸ਼ੇੜੀ ਪੁੱਤਰ ਆਪਣੇ ਪਿਤਾ ਤੋਂ ਨਸ਼ੇ ਲਈ ਪੈਸਿਆਂ ਦੀ ਮੰਗ ਕਰਦਾ ਸੀ। ਉਸ ਦਾ ਪਿਤਾ ਉਸ ਨੂੰ ਸਮਝਾਉਂਦਾ ਸੀ, ਜਿਸ ਕਾਰਨ ਖ਼ਫ਼ਾ ਹੋਏ ਪੁੱਤਰ ਨੇ ਆਪਣੇ ਪਿਤਾ ਨੂੰ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਅਨੁਸਾਰ ਕਥਿਤ ਦੋਸ਼ੀ ਨੇ ਇੱਟਾਂ ਨਾਲ ਆਪਣੇ ਪਿਤਾ ਦੇ ਚਿਹਰੇ ’ਤੇ ਏਨੇ ਵਾਰ ਕੀਤਾ ਕਿ ਮ੍ਰਿਤਕ ਦਾ ਚਿਹਰਾ ਪਛਾਣਿਆ ਨਹੀਂ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਖਰੜ ਪੁਲੀਸ ਵਲੋਂ ਮ੍ਰਿਤਕ ਦੇ ਛੋਟੇ ਪੁੱਤਰ ਸੋਨੂੰ ਦੇ ਬਿਆਨਾਂ ’ਤੇ ਵੱਡੇ ਪੁੱਤਰ ਰਿੰਕੂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ

ਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ

ਇਸਲਾਮਿਕ ਸਟੇਟ ਦੇ ਜਹਾਦੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ