ਨਵੇਂ ਦਿਸਹੱਦੇ

ਮਨੋਰੋਗ ਚਕਿਤਸਕ ਬਣ ਕੇ ਪੜ੍ਹੋ ਲੋਕਾਂ ਦੇ ਮਨ

ਮਨਿੰਦਰ ਗਰੇਵਾਲ

ਮਨੋਰੋਗ ਚਕਿਤਸਕ (ਸਾਇਕੈਟਰਿਸਟ) ਤੋਂ ਭਾਵ ਹੈ ਲੋਕਾਂ ਦਾ ਮਨ ਪੜ੍ਹਨ ਦਾ ਮਾਹਿਰ। ਮਨੋਵਿਸ਼ਲੇਸ਼ਣ ਸ਼ਬਦ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ, ਜਿਸ ਤੋਂ ਭਾਵ ਹੈ ਮਨੋ ਰੋਗ ਜਾਂ ਮਾਨਸਿਕ ਹਾਲਤ ਨੂੰ ਸਮਝਣਾ। ਅੱਜ ਦੀ ਤੇਜ਼ ਰਫ਼ਤਾਰ, ਤਣਾਅ ਨਾਲ ਭਰੀ ਜੀਵਨ ਸ਼ੈਲੀ ਵਿਚ ਵੱਧ ਰਹੇ ਮਾਨਸਿਕ ਰੋਗਾਂ ਦੇ ਨਾਲ-ਨਾਲ ਮਾਨਸਿਕ ਰੋਗਾਂ ਦੇ ਮਾਹਿਰਾਂ ਦੀ ਮੰਗ ਵੀ ਵਧਦੀ ਜਾ ਰਹੀ ਹੈ। ਇਹ ਡਾਕਟਰੀ ਦੀਆਂ ਹੀ ਵੱਖ-ਵੱਖ ਸ਼ਾਖਾਵਾਂ ਵਿੱਚੋਂ ਇਕ ਹੈ। ਇਸ ਵਿਸ਼ੇ ਦੇ ਮਾਹਿਰ ਲੋਕਾਂ ਦੀ ਮਾਨਸਿਕਤਾ, ਭਾਵਨਾਤਮਿਕ ਅਤੇ ਵਿਹਾਰਕ ਗਤੀਵਿਧੀਆਂ ਵਿਚ ਆਉਣ ਵਾਲੇ ਵਿਹਾਰ ਦਾ ਵਿਸ਼ਲੇਸ਼ਣ ਅਤੇ ਇਲਾਜ ਕਰਦੇ ਹਨ ਅਤੇ ਮਨੋਰੋਗ ਚਿਕਿਤਸਕ ਕਹਾਉਂਦੇ ਹਨ। ਇਸ ਕਿੱਤੇ ਲਈ ਜ਼ਰੂਰੀ ਕੋਰਸ: ਮਨੁੱਖ ਨੂੰ ਜਿੰਨਾ ਖਤਰਾ ਕਿਸੇ ਜਿਸਮਾਨੀ ਰੋਗ ਤੋਂ ਹੋ ਸਕਦਾ ਹੈ, ਓਨਾ ਹੀ ਖਤਰਾ ਉਸ ਦੀ ਜਾਨ ਨੂੰ ਦਿਮਾਗੀ ਜਾਂ ਮਾਨਸਿਕ ਹਾਲਤ ਵਿਗੜਨ ’ਤੇ ਵੀ ਹੋ ਸਕਦਾ ਹੈ ਜਿਸ ਵਾਸਤੇ ਦਵਾਈਆਂ ਅਤੇ ਕਾਊਂਸਲਿੰਗ ਦੀ ਲੋੜ ਹੁੰਦੀ ਹੈ। ਇਸ ਵਿਸ਼ੇ ਦੇ ਮਾਹਿਰ ਬਣਨ ਵਾਸਤੇ ਪਹਿਲਾਂ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਲੈਣਾ ਲਾਜ਼ਮੀ ਹੈ ਤੇ ਇਸ ਮਗਰੋਂ ਮਨੋ-ਵਿਗਿਆਨ ਵਿਚ ਐਮ.ਡੀ. ਦੀ ਡਿਗਰੀ ਹਾਸਲ ਕਰਨਾ ਲਾਜ਼ਮੀ ਹੈ। ਐਮ.ਡੀ. ਕਰਨ ਲਈ 3 ਸਾਲ ਦਾ ਸਮਾਂ ਲੱਗਦਾ ਹੈ, ਜਦੋਂ ਕਿ ਸਾਇਕੈਟਰੀ ਦਾ ਡਿਪਲੋਮਾ ਕਰਨ ਵਾਸਤੇ 2 ਸਾਲ ਦਾ ਸਮਾਂ ਲੱਗਦਾ ਹੈ। ਜੇਕਰ ਵਿਦਿਆਰਥੀ ਕਿਸੇ ਕਾਰਨ ਐਮ.ਬੀ.ਬੀ.ਐਸ. ਮਗਰੋਂ ਤਿੰਨ ਸਾਲ ਐਮ.ਡੀ. ਨਹੀਂ ਕਰਨਾ ਚਾਹੁੰਦਾ ਤਾਂ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਵੱਲੋਂ ਮਨੋਵਿਗਿਆਨ ਵਿਸ਼ੇ ਵਿਚ ਐਮ.ਬੀ.ਬੀ.ਐਸ. ਮਗਰੋਂ ਇਕ ਸਾਲ ਦਾ ਡੀ.ਐਨ.ਬੀ. ਕੋਰਸ ਕਰਾਇਆ ਜਾਂਦਾ ਹੈ, ਜੋ ਇਕ ਸਾਲ ਦਾ ਸਮਾਂ ਲੈਂਦਾ ਹੈ। ਰੁਜ਼ਗਾਰ ਦੇ ਮੌਕੇ: ਭਾਰਤ ਵਿਚ ਮਨੋਰੋਗਾਂ ਦੇ ਮਾਹਿਰ ਡਾਕਟਰਾਂ ਵਾਸਤੇ ਰੁਜ਼ਗਾਰ ਦੇ ਅਣਗਿਣਤ ਮੌਕੇ ਮੌਜੂਦ ਹਨ। ਆਮ ਮਰੀਜ਼ਾਂ ਲਈ ਬਣੇ ਹਸਪਤਾਲਾਂ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਤੌਰ ’ਤੇ ਬਣੇ ਹਸਪਤਾਲਾਂ ਵਿਚ ਰੁਜ਼ਗਾਰ ਦੇ ਮੌਕੇ ਮਿਲਦੇ ਹਨ। ਇਸ ਤੋਂ ਇਲਾਵਾ ਨਸ਼ੇ, ਸ਼ਰਾਬ ਅਤੇ ਮਨੋਰੋਗਾਂ ਦੇ ਉਭਰਦੇ ਅਤੇ ਮੁੱਖ ਧਾਰਾ ਵੱਲ ਪਰਤਣ ਲਈ ਜੂਝ ਰਹੇ ਲੋਕਾਂ ਲਈ ਬਣੇ ਕੇਂਦਰਾਂ ਵਿਚ ਵੀ ਤੁਸੀਂ ਸੇਵਾ ਨਿਭਾਅ ਸਕਦੇ ਹੋ। ਨਿੱਜੀ ਹਸਪਤਾਲਾਂ, ਕਲੀਨਿਕ ਅਤੇ ਸਹਿਤ ਸੰਸਥਾਵਾਂ ਤੋਂ ਇਲਾਵਾ ਮਨੋਰੋਗ ਚਿਕਿਤਸਕ ਆਪਣਾ ਨਿੱਜੀ ਕਲੀਨਿਕ ਖੋਲ੍ਹ ਸਕਦੇ ਹਨ। ਸਕੂਲਾਂ, ਕਾਲਜਾਂ, ਅਦਾਲਤਾਂ, ਜੇਲ੍ਹ ਅਤੇ ਗੈਰ-ਸਰਕਾਰੀ ਸੰਗਠਨਾਂ ਵੱਲੋਂ ਵੀ ਮਾਨਸਿਕ ਰੋਗਾਂ ਦੇ ਮਾਹਿਰਾਂ ਦੀ ਨਿਯੁਕਤੀ  ਕਾਊਂਸਲਿੰਗ ਸੇਵਾਵਾਂ ਵਾਸਤੇ ਕੀਤੀ ਜਾਂਦੀ ਹੈ। ਜੇਕਰ ਇਸ ਸਭ ਵਿਚ ਰੁਚੀ ਨਾ ਹੋਵੇ ਤਾਂ ਇਸ ਵਿਸ਼ੇ ਉਪਰ ਮੈਡੀਕਲ ਕਾਲਜ ਵਿਚ ਅਧਿਆਪਨ ਸੇਵਾ ਨਿਭਾਅ ਸਕਦੇ ਹੋ। ਇਸ ਵਿਸ਼ੇ ਵਿਚ ਐਮ.ਡੀ. ਡਿਗਰੀ ਪ੍ਰਾਪਤ ਕਰਨ ਮਗਰੋਂ ਵਿਦੇਸ਼ਾਂ ਵਿਚ ਤੁਹਾਡੇ ਵਾਸਤੇ ਰੁਜ਼ਗਾਰ ਦੇ ਅਜਿਹੇ ਕਈ ਮੌਕੇ ਮੌਜੂਦ ਹਨ। ਵਿਦੇਸ਼ਾਂ ਵਿਚ ਭਾਰਤ ਦੇ ਮੁਕਾਬਲੇ ਲੋਕਾਂ ਦੇ ਮੁੜ ਵਸੇਬੇ ਲਈ ਬਣਾਏ ਕੇਂਦਰਾਂ ਦੀ ਗਿਣਤੀ ਕਿਤੇ ਵੱਧ ਹੈ। ਇਸੇ ਵਿਸ਼ੇ ਦੀ ਸਿੱਖਿਆ ਦੇ ਰਹੇ ਅਦਾਰੇ: ਦੇਸ਼ ਵਿਚ ਇਸ ਵਿਸ਼ੇ ਵਿਚ ਐਮ.ਡੀ./ ਡੀ.ਪੀ.ਐਸ. ਕੋਰਸ ਕਰਾਉਣ ਵਾਲੇ ਵਿੱਦਿਅਕ ਅਦਾਰਿਆਂ ਦੀ ਵੱਡੀ ਸੰਖਿਆ ਮੌਜੂਦ ਹੈ। ਇਨ੍ਹਾਂ ਵਿਚ ਹੀ ਕੁਝ ਪ੍ਰਮੁੱਖ ਅਦਾਰਿਆਂ ਵਿਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਨਵੀਂ ਦਿੱਲੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਮੁੰਬਈ ਦਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼, ਬੰਗਲੌਰ ਦਾ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼, ਨਵੀਂ ਦਿੱਲੀ ਦਾ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਿਜ਼ ਦਾ ਨਾਂ ਵੀ ਸ਼ਾਮਲ ਹੈ। ਆਮਦਨ: ਮਨੋਰੋਗ ਚਿਕਿਤਸਕ ਹਰ ਪੱਖੋਂ ਵਿਕਾਸਸ਼ੀਲ ਅਤੇ ਵਧੀਆ ਕਿੱਤਾ ਹੈ ਜਿਸ ਵਿਚ ਕਮਾਈ ਅਤੇ ਮਾਨਵ ਸੇਵਾ ਦੋਵਾਂ ਖੇਤਰਾਂ ਵਿਚ ਪੂਰੀ ਸੰਤੁਸ਼ਟੀ ਮਿਲਣ ਦੀ ਪੂਰੀ ਸੰਭਾਵਨਾ ਹੈ। ਸ਼ੁਰੂਆਤੀ ਸਾਲਾਂ ਵਿਚ ਮਨੋ ਰੋਗ ਚਿਕਿਤਸਕ 15,000-20,000 ਮਹੀਨਾ ਕਮਾ ਸਕਦੇ ਹਨ ਪਰ ਨਿੱਜੀ ਹਸਪਤਾਲਾਂ ਵਿਚ ਇਹ ਤਨਖ਼ਾਹ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਆਪਣਾ ਨਿੱਜੀ ਕਲੀਨਿਕ ਚਲਾਉਣ ਵਾਲੇ ਮਨੋ ਰੋਗ ਚਿਕਿਤਸਕ ਇਕ ਵਾਰ ਮਰੀਜ਼ ਵੇਖਣ ਦੀ 300 ਰੁਪਏ ਫੀਸ ਤਕ ਲੈ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All