ਨਫ਼ੇ ਦੀ ਰਾਜਨੀਤੀ ਕਾਰਨ ਚੱਲਦਾ ਰਿਹਾ ਤੀਹਰਾ ਤਲਾਕ: ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਸ਼ਨ ਸੁਣਦੀਆਂ ਹੋਈਆਂ ਮੁਸਲਿਮ ਔਰਤਾਂ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ, 18 ਅਗਸਤ ਤੀਹਰਾ ਤਲਾਕ ਜਿਹੀ ਸਮਾਜਿਕ ਬੁਰਾਈ ਦੇ ਲੰਮੇ ਸਮੇਂ ਤੋਂ ਖ਼ਤਮ ਨਾ ਹੋਣ ਪਿੱਛੇ ਕਾਰਨ ਨਫ਼ੇ ਲਈ ਕੀਤੀ ਜਾਂਦੀ ਰਾਜਨੀਤੀ ਸੀ ਜੋ ਕਿ ਵੰਡ ਦਾ ਕਾਰਨ ਵੀ ਬਣੀ। ਇਹ ਪ੍ਰਗਟਾਵਾ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਇੱਥੇ ਸ਼ਿਆਮਾ ਪ੍ਰਸਾਦ ਮੁਕਰਜੀ ਫਾਊਂਡੇਸ਼ਨ ਵੱਲੋਂ ‘ਤੀਹਰਾ ਤਲਾਕ: ਇਤਿਹਾਸਕ ਗਲਤੀ ਦਾ ਸੁਧਾਰ’ ਸਬੰਧੀ ਕਰਵਾਏ ਸਮਾਗਮ ਵਿੱਚ ਕੀਤਾ। ਸ੍ਰੀ ਸ਼ਾਹ ਨੇ ਕਿ ਭਾਜਪਾ ’ਤੇ ਮੁਸਲਿਮ ਵਿਰੋਧੀ ਹੋਣ ਦੇ ਦੋਸ਼ ਲੱਗਦੇ ਰਹੇ ਹਨ ਪਰ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਤੀਹਰਾ ਤਲਾਕ ਕਾਨੂੰਨ ਦਾ ਫਾਇਦਾ ਕਿਸੇ ਹੋਰ ਭਾਈਚਾਰੇ ਨੂੰ ਨਹੀਂ ਸਿਰਫ ਤੇ ਸਿਰਫ ਮੁਸਲਿਮ ਭਾਈਚਾਰੇ ਨੂੰ ਹੋਵੇਗਾ ਅਤੇ ਇਸ ਨਾਲ ਲਿੰਗ ਸਮਾਨਤਾ ਸਥਾਪਿਤ ਹੋਵੇਗੀ। ਇਹ ਕਰੋੜਾਂ ਮੁਸਲਿਮ ਔਰਤਾਂ ਲਈ ‘ਬੁਰਾ ਸੁਪਨਾ’ ਬਣ ਗਿਆ ਹੈ ਜੋ ਕਿ ਉਨ੍ਹਾਂ ਦੇ ਹੱਕ ਦੇਣ ਵਿੱਚ ਅੜਚਣ ਪਾਉਂਦਾ ਸੀ। ਉਨ੍ਹਾਂ ਨੇ ਕਾਂਗਰਸ ’ਤੇ ਹੱਲਾ ਬੋਲਦਿਆਂ ਕਿਹਾ ਕਿ ਪਾਰਟੀ ਨੂੰ ਕੋਈ ਸ਼ਰਮ ਨਹੀਂ ਹੈ ਅਤੇ ਉਹ ਲਗਾਤਾਰ ਤੀਹਰਾ ਤਲਾਕ ਕਾਨੂੰਨ ਦਾ ਵਿਰੋਧ ਕਰਦੀ ਰਹੀ। ਉਨ੍ਹਾਂ ਕਿਹਾ ਕਿ ਇਸ ਸਮਾਜਿਕ ਬੁਰਾਈ ਦੇ ਚੱਲਦੇ ਰਹਿਣ ਪਿੱਛੇ ਕੁਝ ਪਾਰਟੀਆਂ ਵੱਲੋਂ ਵੋਟਾਂ ਦੇ ਨਫ਼ੇ ਲਈ ਕੀਤੀ ਜਾਂਦੀ ਰਾਜਨੀਤੀ ਜ਼ਿੰਮੇਵਾਰ ਹੈ। ਨਫ਼ੇ ਦੀ ਰਾਜਨੀਤੀ ਦੇਸ਼ ਦੀ ਤਰੱਕੀ ਅਤੇ ਸਮਾਜਿਕ ਏਕਤਾ ਰਾਹ ਵਿੱਚ ਅੜਿੱਕਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਨਫ਼ੇ ਦੀ ਰਾਜਨੀਤੀ ਨੂੰ ਖਤਮ ਦੀ ਸ਼ੁਰੂਆਤ ਕੀਤੀ ਸੀ ਅਤੇ 2019 ਦੇ ਜਨਮਤ ਨੇ ਹਮੇਸ਼ਾ ਲਈ ਇਸ ਦਾ ਖਾਤਮਾ ਕਰ ਦਿੱਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All