ਧੁੱਪ ਰੋਧਕ ਕੀ ਹੈ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ! ਗਰਮੀਆਂ ਦੇ ਮੌਸਮ ਵਿਚ ਧੁੱਪ ਤੋਂ ਬਚਣ ਲਈ ਧੁੱਪ ਰੋਧਕ (ਸਨਸਕਰੀਨ) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਕ ਤਰ੍ਹਾਂ ਦਾ ਜੈਲ, ਕਰੀਮ ਜਾਂ ਪਾਊਡਰ ਰੂਪ ਵਿਚ ਹੁੰਦਾ ਹੈ। ਇਸਨੂੰ ਨੰਗੀ ਚਮੜੀ ’ਤੇ ਮਲਿਆ ਜਾਂਦਾ ਹੈ। ਇਹ ਚਮੜੀ ’ਤੇ ਪਤਲੀ ਪਰਤ ਬਣਾਉਂਦਾ ਹੈ। ਸੂਰਜ ਤੋਂ ਹਾਨੀਕਾਰਕ ਪਰਾਵੈਂਗਣੀ ਕਿਰਨਾਂ ਆਉਂਦੀਆਂ ਹਨ। ਜਦੋਂ ਕੋਈ ਵਿਅਕਤੀ ਕੁਝ ਸਮੇਂ ਤਕ ਤੇਜ਼ ਧੁੱਧ ਦੇ ਸੰਪਰਕ ਵਿਚ ਰਹਿੰਦਾ ਹੈ ਤਾਂ ਪਰਾਵੈਂਗਣੀ ਕਿਰਨਾਂ ਚਮੜੀ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦੀਆਂ ਹਨ ਜਿਸ ਕਾਰਨ ਚਮੜੀ ਝੁਲਸ ਜਾਂਦੀ ਹੈ। ਇਸ ਨਾਲ ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ। ਧੁੱਧ ਰੋਧਕ ਵਿਚ ਕੁਝ ਅਕਾਰਬਨਿਕ ਯੋਗਿਕ ਅਤੇ ਕੁਝ ਕਾਰਬਨਿਕ ਯੋਗਿਕ ਹੁੰਦੇ ਹਨ। ਇਸ ਵਿਚਲੇ ਅਕਾਰਬਨਿਕ ਯੋਗਿਕ ਜ਼ਿੰਕ ਆਕਸਾਈਡ ਜਾਂ ਟਿਟੇਨੀਅਮ ਡਾਈਆਕਸਾਈਡ ਧੁੱਧ ਰੋਧਕ ਦਾ ਕੰਮ ਕਰਦੇ ਹਨ। ਇਹ ਪਰਾਵੈਂਗਣੀ ਕਿਰਨਾਂ ਨੂੰ ਪਰਵਰਤਿਤ ਕਰ ਦਿੰਦੇ ਹਨ। ਇਸ ਵਿਚਲੇ ਕਾਰਬਨਿਕ ਯੋਗਿਕ ਆਕਸੀਬੇਨਜ਼ੋਨ ਜਾਂ ਡਾਈਆਕਸੀਬੇਨਜ਼ੋਨ ਪਰਾਵੈਂਗਣੀ ਕਿਰਨਾਂ ਨੂੰ ਸੋਖਦੇ ਹਨ ਜਿਸ ਕਾਰਨ ਚਮੜੀ ’ਤੇ ਕਿਰਨਾਂ ਦਾ ਮਾੜਾ ਅਸਰ ਨਹੀਂ ਪੈਂਦਾ। ਸੰਪਰਕ: 79864-99563

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All