ਦੱਖਣੀ ਅਫਰੀਕਾ ਵੱਲੋਂ ਪਾਕਿਸਤਾਨ ਦੌਰਾ ਰੱਦ

ਜੋਹਾਨੈੱਸਬਰਗ, 14 ਫਰਵਰੀ ਦੱਖਣੀ ਅਫਰੀਕਾ ਨੇ ਖਿਡਾਰੀਆਂ ’ਤੇ ਵਾਧੂ ਬੋਝ ਦਾ ਹਵਾਲਾ ਦੇ ਕੇ ਭਾਰਤ ਦੌਰੇ ਮਗਰੋਂ ਅਗਲੇ ਮਹੀਨੇ ਤਜਵੀਜ਼ਤ ਟੀ-20 ਲੜੀ ਲਈ ਪਾਕਿਸਤਾਨ ਦੌਰੇ ਨੂੰ ਰੱਦ ਕਰ ਦਿੱਤਾ। ਈਐੱਸਪੀਐੱਨਕ੍ਰਿਕਇੰਫੋ ਮੁਤਾਬਕ ਇਹ ਦੌਰਾ ਬਾਅਦ ਵਿੱਚ ਕਿਸੇ ਅਜਿਹੇ ਸਮੇਂ ਕੀਤੇ ਜਾਵੇਗਾ, ਜੋ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਲਈ ਢੁਕਵਾਂ ਹੋਵੇ। ਪੀਸੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖ਼ਾਨ ਨੇ ਕਿਹਾ ਕਿ ਉਹ ਦੱਖਣੀ ਅਫਰੀਕੀ ਕ੍ਰਿਕਟ ਬੋਰਡ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ। ਦੱਖਣੀ ਅਫਰੀਕਾ ਨੇ ਭਾਰਤ ਦੌਰੇ ’ਤੇ 12 ਤੋਂ 18 ਮਾਰਚ ਤੱਕ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡਣ ਮਗਰੋਂ ਪਾਕਿਸਤਾਨ ਦਾ ਦੌਰਾ ਕਰਨਾ ਸੀ, ਜਿੱਥੇ ਰਾਵਲਪਿੰਡੀ ਵਿੱਚ ਉਸ ਨੇ ਤਿੰਨ ਟੀ-20 ਮੈਚਾਂ ਦੀ ਲੜੀ ਖੇਡਣੀ ਸੀ। ਦੱਖਣੀ ਅਫਰੀਕਾ ਦੀ ਟੀਮ ਇੰਗਲੈਂਡ ਨਾਲ ਚਾਰ ਮੈਚਾਂ ਦੀ ਟੈਸਟ ਅਤੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਮਗਰੋਂ ਹੁਣ ਟੀ-20 ਲੜੀ ਖੇਡ ਰਹੀ ਹੈ। ਟੀਮ ਨੇ ਇਸ ਮਗਰੋਂ ਆਸਟਰੇਲੀਆ ਦੀ ਮੇਜ਼ਬਾਨੀ ਕਰਨੀ ਹੈ, ਜਿੱਥੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਇਲਾਵਾ ਏਨੇ ਹੀ ਟੈਸਟ ਮੈਚ ਖੇਡਣੇ ਹਨ। ਇਸ ਲੜੀ ਦੇ ਆਖ਼ਰੀ ਮੈਚ ਅਤੇ ਭਾਰਤ ਦੌਰੇ ’ਤੇ ਖੇਡੇ ਜਾਣ ਵਾਲੇ ਪਹਿਲੇ ਮੁਕਾਬਲੇ ਵਿਚਾਲੇ ਸਿਰਫ਼ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All