ਦੇਹ ਵਪਾਰ ਦੇ ਦੋਸ਼ ਹੇਠ ਪਤੀ-ਪਤਨੀ ਸਮੇਤ ਨੌਂ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ ਨਵਾਂ ਸ਼ਹਿਰ, 8 ਅਕਤੂਬਰ ਪੁਲੀਸ ਇੱਥੇ ਸ਼ੂਗਰ ਮਿੱਲ ਕਲੋਨੀ, ਬੰਗਾ ਰੋਡ ਵਿਖੇ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਮਹਿਲਾ, ਉਸ ਦੇ ਪਤੀ, 6 ਹੋਰ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਹੌਲਦਾਰ ਵਿਜੇ ਸਿੰਘ ਨੂੰ ਦੇਹ ਵਪਾਰ ਦਾ ਕਥਿਤ ਅੱਡਾ ਚਲਾ ਰਹੀ ਪਰਮਜੀਤ ਕੌਰ ਕੋਲ ਫਰਜ਼ੀ ਗਾਹਕ ਬਣਾ ਕੇ ਭੇਜਿਆ। ਜਦੋਂ ਪਰਮਜੀਤ ਕੌਰ ਨਾਲ ਸੌਦਾ ਤੈਅ ਕੀਤਾ ਅਤੇ ਉਸ ਨੂੰ ਨਕਦੀ ਦਿੱਤੀ। ਬਾਅਦ ਵਿਚ ਇੰਸਪੈਕਟਰ ਰਾਕੇਸ਼ ਕੁਮਾਰ ਅਤੇ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁਖੀ ਗੁਰਮੁੱਖ ਸਿੰਘ ਨੇ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਉਕਤ ਮਕਾਨ ’ਤੇ ਛਾਪਾ ਮਾਰਿਆ ਤਾਂ ਪਰਮਜੀਤ ਕੌਰ ਕੋਲੋਂ ਹੌਲਦਾਰ ਵਿਜੇ ਸਿੰਘ ਵੱਲੋਂ ਦਿੱਤੀ ਨਕਦੀ ਬਰਾਮਦ ਹੋਈ। ਪੁਲੀਸ ਨੇ ਇੱਥੇ ਗਾਹਕ ਬਣ ਕੇ ਆਏ ਹਰਪ੍ਰੀਤ ਸਿੰਘ ਵਾਸੀ ਸੋਇਤਾ, ਰਛਪਾਲ ਵਾਸੀ ਦੇ ਨੌਜਵਾਨ ਅਤੇ ਜਿਸਮ-ਫਰੋਸ਼ੀ ਦੇ ਧੰਦੇ ਵਿਚ ਕਥਿਤ ਤੌਰ ’ਤੇ ਸ਼ਾਮਲ ਬਲਵਿੰਦਰ ਕੌਰ, ਰਣਜੀਤ ਕੌਰ, ਸੁਨੀਤਾ, ਪਰਮਜੀਤ ਕੌਰ, ਪੂਜਾ ਰਾਣੀ ਅਤੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਪਰਮਜੀਤ ਕੌਰ ਤੇ ਉਸ ਦੇ ਪਤੀ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਥਾਣਾ ਸਿਟੀ ਨਵਾਂ ਸ਼ਹਿਰ ਵਿਖੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਨੇ ਕਥਿਤ ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All