ਦੂਜਾ ਟੀ-20: ਭਾਰਤ ਨੇ ਲੰਕਾ ਢਾਹੀ

ਨਵਦੀਪ ਸੈਣੀ ਦੀ ਗੇਂਦ ’ਤੇ ਆਊਟ ਹੁੰਦਾ ਹੋਇਆ ਸ੍ਰੀਲੰਕਾ ਦਾ ਬੱਲੇਬਾਜ਼। -ਫੋਟੋ: ਏਐੱਫਪੀ

ਇੰਦੌਰ, 7 ਜਨਵਰੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਹੋਲਕਰ ਸਟੇਡੀਅਮ ਵਿੱਚ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ ਹੈ। ਸ੍ਰੀਲੰਕਾ ਨੇ ਨੌਂ ਵਿਕਟਾਂ ਗੁਆ ਕੇ ਭਾਰਤ ਨੂੰ 143 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਭਾਰਤ ਨੇ 17.3 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਵੱਲੋਂ ਸਿਖਰ ਧਵਨ ਨੇ 32 ਦੌੜਾਂ, ਲੋਕੇਸ਼ ਰਾਹੁਲ ਨੇ 45 ਦੌੜਾਂ ਅਤੇ ਸ਼੍ਰੇਅਸ ਅਈਅਰ ਨੇ 34 ਦੌੜਾਂ ਬਣਾਈਆਂ। ਕੋਹਲੀ (ਨਾਬਾਦ 30 ਦੌੜਾਂ) ਅਤੇ ਰਿਸ਼ਭ ਪੰਤ (ਨਾਬਾਦ ਇੱਕ ਦੌੜ) ਨੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ। ਗੁਹਾਟੀ ਵਿੱਚ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਤੀਜਾ ਤੇ ਆਖ਼ਰੀ ਮੈਚ ਦਸ ਜਨਵਰੀ ਨੂੰ ਪੁਣੇ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਭਾਰਤ ਨੇ ਚਾਰ ਮਹੀਨਿਆਂ ਮਗਰੋਂ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿੱਚ ਸ੍ਰੀਲੰਕਾ ਨੂੰ ਨੌਂ ਵਿਕਟਾਂ ’ਤੇ 142 ਦੌੜਾਂ ਹੀ ਬਣਾਉਣ ਦਿੱਤੀਆਂ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਵਾਪਰੀ ਕਰ ਰਹੇ ਬੁਮਰਾਹ ’ਤੇ ਲੱਗੀਆਂ ਹੋਈਆਂ ਸਨ। ਬੁਮਰਾਹ ਵੈਸਟ ਇੰਡੀਜ਼ ਦੇ ਜੁਲਾਈ-ਅਗਸਤ ਵਿੱਚ ਭਾਰਤੀ ਦੌਰੇ ਦੌਰਾਨ ਸਟ੍ਰੈੱਸ ਫਰੈਕਚਰ ਕਾਰਨ ਟੀਮ ’ਚੋਂ ਬਾਹਰ ਚੱਲ ਰਿਹਾ ਸੀ ਉਸ ਨੇ ਮੈਚ ਵਿੱਚ ਆਪਣੇ ਓਵਰ ਦੀ ਸ਼ੁਰੂਆਤ ਵਾਈਡ ਗੇਂਦ ਨਾਲ ਕੀਤੀ, ਜਦੋਂਕਿ ਉਸ ਦੀ ਦੂਜੀ ਗੇਦ ਚੌਕੇ ਲਈ ਚਲੀ ਗਈ। ਇਸ ਤਰ੍ਹਾਂ ਉਸ ਨੇ ਆਪਣੇ ਪਹਿਲੇ ਓਵਰ ਵਿੱਚ ਸੱਤ ਦੌੜਾਂ ਦਿੱਤੀਆਂ। ਦਾਨੁਸ਼ਕਾ ਗੁਨਾਤਿਲਕਾ ਅਤੇ ਅਵਿੰਸ਼ਕਾ ਫਰਨੈਂਡੋ ਨੇ ਭਾਰਤੀ ਤੇਜ਼ ਗੇਂਦਬਾਜ਼ ਨੂੰ ਚੌਥੇ ਓਵਰ ਵਿੱਚ ਵੀ ਨਿਸ਼ਾਨਾ ਬਣਾਇਆ। ਵਨਿੰਦੂ ਹਸਰੰਗਾ (ਨਾਬਾਦ 16 ਦੌੜਾਂ) ਨੇ ਉਸ ਦੇ ਆਖ਼ਰੀ ਓਵਰ ਵਿੱਚ ਚੌਕਿਆਂ ਦੀ ਹੈਟ੍ਰਿਕ ਲਾ ਕੇ 12 ਦੌੜਾਂ ਬਣਾਈਆਂ। ਇਸ ਤਰ੍ਹਾਂ ਬੁਮਰਾਹ ਨੇ ਆਪਣੇ ਚਾਰ ਓਵਰਾਂ ਵਿੱਚ 31 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਭਾਰਤ ਵੱਲੋਂ ਸ਼ਰਦੁਲ ਠਾਕੁਰ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 23 ਦੌੜਾਂ ਲੈ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਵਦੀਪ ਸੈਣੀ (18 ਦੌੜਾਂ ਦੇ ਕੇ) ਅਤੇ ਕੁਲਦੀਪ ਯਾਦਵ (38 ਦੌੜਾਂ ਦੇ ਕੇ) ਦੋ-ਦੋ ਵਿਕਟਾਂ ਝਟਕਾਈਆਂ। ਸ੍ਰੀਲੰਕਾ ਦੇ ਸਲਾਮੀ ਬੱਲੇਬਾਜ਼ਾਂ ਦੀ ਭਾਰਤੀ ਤੇਜ਼ ਗੇਂਦਬਾਜ਼ਾਂ ਬੁਮਰਾਹ, ਸ਼ਰਦੁਲ ਅਤੇ ਸੈਨੀ ਦੀ ਤਿੱਕੜੀ ਖ਼ਿਲਾਫ਼ ਸ਼ੁਰੂਆਤ ਚੰਗੀ ਰਹੀ। ਇਸ ਮਗਰੋਂ ਕੋਹਲੀ ਨੇ ਵਾਸ਼ਿੰਗਟਨ ਸੁੰਦਰ (29 ਦੌੜਾਂ ਦੇ ਕੇ ਇੱਕ ਵਿਕਟ) ਨੂੰ ਗੇਂਦਬਾਜ਼ੀ ਲਈ ਭੇਜਿਆ। ਇਸ ਸਪਿੰਨਰ ਨੇ ਫਰਨੈਂਡੋ (22 ਦੌੜਾਂ) ਦੀ ਵਿਕਟ ਲੈ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਛੇ ਓਵਰਾਂ ’ਚ ਸ੍ਰੀਲੰਕਾ ਦਾ ਸਕੋਰ ਇੱਕ ਵਿਕਟ ਪਿੱਛੇ 48 ਦੌੜਾਂ ਸੀ।

-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All