ਦਿੱਲੀ-ਲਾਹੌਰ ਬੱਸ ਸੇਵਾ ’ਤੇ ਡੀਟੀਸੀ ਨੂੰ ਮਾਲੀ ਨੁਕਸਾਨ

ਨਵੀਂ ਦਿੱਲੀ, 4 ਅਗਸਤ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੂੰ ਦਿੱਲੀ-ਲਾਹੌਰ ਬੱਸ ਸੇਵਾ ’ਤੇ ਮਈ ਤੇ ਜੂਨ ਮਹੀਨਿਆਂ ਦੌਰਾਨ 7.81 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਇਕ ਆਰਟੀਆਈ ਵਿਚ ਖ਼ੁਲਾਸਾ ਹੋਇਆ ਹੈ ਕਿ ਮਈ ਵਿਚ 146 ਯਾਤਰੀਆਂ ਨੇ ਬੱਸ ਵਿਚ ਸਫ਼ਰ ਕੀਤਾ ਜਦਕਿ ਜੂਨ ਵਿਚ 140 ਯਾਤਰੀਆਂ ਨੇ ਸਫ਼ਰ ਕੀਤਾ ਹੈ। ਡੀਟੀਸੀ ਮੁਤਾਬਕ ਦਿੱਲੀ-ਲਾਹੌਰ ਰੂਟ ’ਤੇ ਬੱਸਾਂ ਦੀ ਗਿਣਤੀ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸ ਰੂਟ ’ਤੇ ਏਸੀ ਬੱਸ ਦਾ ਕਿਰਾਇਆ 2,400 ਰੁਪਏ ਹੈ। ਇਸ ਵਿਚ ਨਾਸ਼ਤਾ, ਦੁਪਹਿਰ ਦਾ ਭੋਜ ਤੇ ਸ਼ਾਮ ਦੀ ਚਾਹ ਵੀ ਸ਼ਾਮਲ ਹੁੰਦੀ ਹੈ। ਮਈ ਵਿਚ ਡੀਟੀਸੀ ਦਾ ਬੱਸ ਸੇਵਾ ’ਤੇ ਖ਼ਰਚਾ 7,97,918 ਰੁਪਏ ਰਿਹਾ ਹੈ ਜਦਕਿ ਕਮਾਈ 3,77,340 ਰੁਪਏ ਹੋਈ ਹੈ। ਇਸ ਤਰ੍ਹਾਂ ਕੁੱਲ 4.2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜੂਨ ’ਚ ਡੀਟੀਸੀ ਨੂੰ 3.61 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਬੱਸ ਸੇਵਾ ਹਫ਼ਤੇ ਵਿਚ ਤਿੰਨ ਵਾਰ ਹੈ। ਇਹ ਹਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਲਾਹੌਰ ਜਾਂਦੀ ਹੈ। ਜਦਕਿ ਪਾਕਿਸਤਾਨ ਹਰ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਬੱਸ ਭੇਜਦਾ ਹੈ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ 1999 ਵਿਚ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਸੀ। ਡੀਟੀਸੀ ਦੀ ਇਹ ਬੱਸ ਅੰਬੇਦਕਰ ਸਟੇਡੀਅਮ ਨੇੜਿਓਂ ਲਾਹੌਰ ਲਈ ਚੱਲਦੀ ਹੈ ਜੋ ਕਿ ਦਿੱਲੀ ਗੇਟ ਲਾਗੇ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All