ਦਿੱਲੀ ਦੇ ਕੋਟਲਾ ਮੈਦਾਨ ਵਿੱਚ ਬਣੇਗਾ ‘ਵਿਰਾਟ ਕੋਹਲੀ ਸਟੈਂਡ’

ਨਵੀਂ ਦਿੱਲੀ, 18 ਅਗਸਤ ਕੌਮਾਂਤਰੀ ਕ੍ਰਿਕਟ ਵਿੱਚ ਵਿਰਾਟ ਕੋਹਲੀ ਦੀਆਂ ਸ਼ਾਨਦਾਰ ਉਪਲਬਧੀਆਂ ਨੂੰ ਵੇਖਦਿਆਂ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਨੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਦੇ ਇੱਕ ਸਟੈਂਡ ਦਾ ਨਾਮ ਭਾਰਤੀ ਕਪਤਾਨ ਦੇ ਨਾਮ ’ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੇ ਦੋ ਹੋਰ ਸਾਬਕਾ ਖਿਡਾਰੀਆਂ ਬਿਸ਼ਨ ਸਿੰਘ ਬੇਦੀ ਅਤੇ ਮਹਿੰਦਰ ਸਿੰਘ ਅਮਰਨਾਥ ਦੇ ਵੀ ਕੋਟਲਾ ਵਿੱਚ ਸਟੈਂਡ ਹਨ, ਪਰ ਉਨ੍ਹਾਂ ਨੂੰ ਇਹ ਸਨਮਾਨ ਸੰਨਿਆਸ ਲੈਣ ਮਗਰੋਂ ਮਿਲਿਆ। ਕੋਹਲੀ ਸਭ ਤੋਂ ਨੌਜਵਾਨ ਸਰਗਰਮ ਕ੍ਰਿਕਟਰ ਹੈ, ਜਿਸ ਦੇ ਨਾਮ ’ਤੇ ਸਟੈਂਡ ਦਾ ਨਾਮ ਰੱਖ ਕੇ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ। ਡੀਡੀਸੀਏ ਪ੍ਰਧਾਨ ਰਜਤ ਸ਼ਰਮਾ ਨੇ ਬਿਆਨ ਵਿੱਚ ਕਿਹਾ, ‘‘ਵਿਸ਼ਵ ਕੱਪ ਵਿੱਚ ਵਿਰਾਟ ਕੋਹਲੀ ਦੇ ਸ਼ਾਨਦਾਰ ਯੋਗਦਾਨ ਨੇ ਡੀਡੀਸੀਏ ਦਾ ਮਾਣ ਵਧਾਇਆ ਹੈ। ਕਈ ਉਪਲੱਬਧੀਆਂ ਅਤੇ ਕਪਤਾਨੀ ਵਿੱਚ ਰਿਕਾਰਡ ਬਣਾਉਣ ਲਈ ਸਾਨੂੰ ਉਸ ਨੂੰ ਸਨਮਾਨਿਤ ਕਰਨ ਵਿੱਚ ਖ਼ੁਸ਼ੀ ਹੋਵੇਗੀ।’’ ਵੀਰੇਂਦਰ ਸਹਿਵਾਗ ਅਤੇ ਅੰਜੁਮ ਚੋਪੜਾ ਦਿੱਲੀ ਦੇ ਦੋ ਹੋਰ ਕ੍ਰਿਕਟਰ ਹਨ, ਜਿਨ੍ਹਾਂ ਦੇ ਨਾਮ ’ਤੇ ਕੋਟਲਾ ਵਿੱਚ ਗੇਟ ਹਨ, ਜਦਕਿ ਹਾਲ ਆਫ ਫੇਮ ਨੂੰ ਸਾਬਕਾ ਭਾਰਤੀ ਕਪਤਾਨ ਐਮਏਕੇ ਪਟੌਦੀ ਦਾ ਨਾਮ ਦਿੱਤਾ ਗਿਆ ਹੈ। ਡੀਡੀਸੀਏ ਇਸ ਦੇ ਨਾਲ ਹੀ ਭਾਰਤੀ ਟੀਮ ਦੇ ਮੈਂਬਰਾਂ ਨੂੰ 12 ਸਤੰਬਰ ਨੂੰ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਸਨਮਾਨਿਤ ਕਰੇਗਾ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਜ਼ਹਿਰੀਲੀ ਸ਼ਰਾਬ ਮਾਮਲਾ: ਬਾਜਵਾ ਤੇ ਦੂਲੋ ਨੇ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ

ਜ਼ਹਿਰੀਲੀ ਸ਼ਰਾਬ ਮਾਮਲਾ: ਬਾਜਵਾ ਤੇ ਦੂਲੋ ਨੇ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ

ਕਾਂਗਰਸੀ ਸੰਸਦ ਮੈਂਬਰਾਂ ਨੇ ਰਾਜਪਾਲ ਬਦਨੌਰ ਨੂੰ ਮਿਲ ਕੇ ਮਾਮਲੇ ਦੀ ਸੀਬ...

ਭੂਮੀ ਪੂਜਨ: ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ

ਭੂਮੀ ਪੂਜਨ: ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ

ਰਾਮ ਮੰਦਰ ਦੇ ਨਿਰਮਾਣ ਲਈ ਪੰਜ ਸਰੋਵਰਾਂ ਦਾ ਜਲ ਲੈ ਕੇ ਜਾਵਾਂਗੇ: ਸੰਦੀਪ...