ਦਿੱਲੀ ’ਚ ਹਵਾ ਦੀ ਗੁਣਵੱਤਾ ਮੁੜ ਖ਼ਰਾਬ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਰਫ਼ਤਾਰ ਘੱਟ ਹੋਣ ਕਰ ਕੇ ਹਵਾ ਦੀ ਗੁਣਵੱਤਾ ਮੁੜ ਖ਼ਰਾਬ ਹੋ ਗਈ ਅਤੇ ਅੱਗੇ ਇਸ ਦੇ ਹੋਰ ਘਟਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਹਵਾ ਦੀ ਰਫ਼ਤਾਰ ਛੇ ਤੋਂ ਦਸ ਕਿਲੋਮੀਟਰ ਪ੍ਰਤੀ ਘੰਟੇ ਵਿਚਾਲੇ ਘੱਟ-ਵੱਧ ਹੋ ਰਹੀ ਹੈ। ਬੁੱਧਵਾਰ ਤੱਕ ਇਹ ਹੋਰ ਘੱਟ ਸਕਦੀ ਹੈ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਹੋਰ ਵਧ ਜਾਵੇਗਾ। ਅੱਜ ਸ਼ਾਮ 4 ਵਜੇ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ 250 ਦਰਜ ਕੀਤੀ ਗਈ ਜੋ ਕੱਲ੍ਹ ਦੀ 193 ਨਾਲੋਂ ਵੱਧ ਸੀ। ਗਾਜ਼ੀਆਬਾਦ ’ਚ ਹਵਾ ਦੀ ਗੁਣਵੱਤਾ 292, ਗਰੇਟਰ ਨੋਇਡਾ ’ਚ 281, ਫਰੀਦਾਬਾਦ ’ਚ 218 ਅਤੇ ਨੋਇਡਾ ’ਚ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All