ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ

ਨਵੀਂ ਦਿੱਲੀ: ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਸੱਤ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮੁੱਖ ਨਾਂ ਰਮੇਸ਼ ਸੱਭਰਵਾਲ ਦਾ ਹੈ, ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਚੋਣ ਲੜਨਗੇ। ਇਸ ਤਰ੍ਹਾਂ ਪਾਰਟੀ ਵਲੋਂ ਹੁਣ ਤੱਕ ਕੁੱਲ 61 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਕਾਂਗਰਸ ਨੇ ਡੁਸੂ ਦੇ ਸਾਬਕਾ ਪ੍ਰਧਾਨ ਰੌਕੀ ਤੁਸੀਦ ਨੂੰ ਰਜਿੰਦਰ ਨਗਰ ਤੋਂ ਟਿਕਟ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਰਮਿੰਦਰ ਸਿੰਘ ਬਮਰਾਹ ਨੂੰ ਤਿਲਕ ਨਗਰ, ਪ੍ਰਮੋਦ ਕੁਮਾਰ ਯਾਦਵ ਨੂੰ ਬਦਰਪੁਰ, ਅਮਰੀਸ਼ ਗੌਤਮ ਨੂੰ ਕੌਂਡਲੀ (ਰਾਖਵਾਂ), ਭੀਸ਼ਮ ਸ਼ਰਮਾ ਨੂੰ ਗੌਂਦਾ ਅਤੇ ਅਰਬਿੰਦ ਸਿੰਘ ਨੂੰ ਕਰਾਵਲ ਨਗਰ ਤੋਂ ਟਿਕਟ ਦਿੱਤੀ ਗਈ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All