ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ

ਨਵੀਂ ਦਿੱਲੀ, 19 ਜਨਵਰੀ ਨਾਰਕੋਟਿਕ ਕੰਟਰੋਲ ਬਿਊਰੋ (ਐੱਨਸੀਬੀ) ਨੇ ਮਾਨਸਿਕ ਰੋਗਾਂ (ਸਾਈਕੋਟ੍ਰੋਪਿਕ) ਨਾਲ ਸਬੰਧਤ ਦਵਾਈਆਂ ਦੇ ਅੰਤਰਰਾਜੀ ਤਸਕਰਾਂ ਦਾ ਧੰਦਾ ਬੇਪਰਦ ਕਰਦਿਆਂ 7 ਲੱਖ ਗੋਲੀਆਂ, 14 ਸੌ ਟੀਕੇ ਅਤੇ ਖੰਘ ਦੀ ਦਵਾਈ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਐੱਨਸੀਬੀ ਦਿੱਲੀ ਜ਼ੋਨਲ ਡਾਇਰੈਕਟਰ ਕੇ.ਪੀ.ਐੱਸ. ਮਲਹੋਤਰਾ ਨੇ ਐਤਵਾਰ ਨੂੰ ਦੱਸਿਆ ਕਿ ਇਸ ਸਬੰਧੀ ਚਲਾਈ ਮੁਹਿੰਮ ਤਹਿਤ ਆਗਰਾ (ਉੱਤਰ ਪ੍ਰਦੇਸ਼) ਅਤੇ ਲੁਧਿਆਣਾ (ਪੰਜਾਬ) ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ 7,24,840 ਗੋਲੀਆਂ ਤੇ ਕੈਪਸੂਲ, 14 ਸੌ ਟੀਕੇ ਅਤੇ 80 ਸੀਬੀਸੀਐੱਸ (ਖੰਘ ਦੀ ਕੋਡੀਨ ਵਾਲੀ ਦਵਾਈ) ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਦਵਾਈਆਂ ਗ਼ੈਰਕਾਨੂੰਨੀ ਤਰੀਕੇ ਨਾਲ ਤਸਕਰੀ ਰਾਹੀਂ ਸਪਲਾਈ ਕੀਤੇ ਜਾਣ ਦਾ ਸ਼ੱਕ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈ ਦਵਾਈਆਂ ਵਿੱਚ ਟਰਾਮਾਡੌਲ ਦਵਾਈ ਵੀ ਸ਼ਾਮਲ ਹੈ, ਜੋ ਕਿ ਕਾਨੂੰਨ ਅਨੁਸਾਰ ਮਨੋਰਗਾਂ ਨਾਲ ਸਬੰਧਤ ਦਵਾਈਆਂ ਦੀ ਸ਼੍ਰੇਣੀ ’ਚ ਆਉਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਐੱਨ.ਸੀ.ਬੀ. ਵੱਲੋਂ ਹੁਣ ਇਸ ਮਾਮਲੇ ’ਚ ਫਾਰਮਾ ਕੰਪਨੀਆਂ, ਡੀਲਰਾਂ ਅਤੇ ਰਿਟੇਲਰਾਂ ਦੀ ਸ਼ਮੂਲੀਅਤ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨਾਂ ਦਵਾਈਆਂ ਦੀ ਵਰਤੋਂ ਮਨੋਰਗਾਂ ਤੋਂ ਇਲਾਵਾ ਚਿੰਤਾ, ਤਣਾਅ ਅਤੇ ਦਰਦ ਨਿਵਾਰਕ ਵਜੋਂ ਵੀ ਕੀਤੀ ਜਾਂਦੀ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All