ਤੀਰਅੰਦਾਜ਼ੀ ਮੁਕਾਬਲਿਆਂ ’ਚ ਪਟਿਆਲਾ ਦੀ ਝੰਡੀ

ਜੇਤੂਆਂ ਨੂੰ ਤਗ਼ਮੇ ਦਿੰਦੇ ਹੋਏ ਪ੍ਰਬੰਧਕ। -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 17 ਅਕਤੂਬਰ ਇੱਥੇ ਪੰਜਾਬੀ ਯੂਨੀਵਰਸਿਟੀ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਕੁਲਭੂਸ਼ਨ ਸਿੰਘ ਬਾਜਵਾ ਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ’ਚ ਪੰਜਾਬ ਸਕੂਲ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ। ਜੇਤੂਆਂ ਨੂੰ ਇਨਾਮ ਵੰਡਣ ਲਈ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.) ਸੁਖਵਿੰਦਰ ਕੁਮਾਰ ਖੋਸਲਾ, ਸੀਨੀਅਰ ਕੋਚ ਦਲ ਸਿੰਘ ਬਰਾੜ, ਕੋਚ ਪ੍ਰਿੰਸਇੰਦਰ ਸਿੰਘ ਰੰਧਾਵਾ ਤੇ ਡਾ. ਕਮਲੇਸ਼ ਪੁੱਜੇ। ਇੰਨ੍ਹਾਂ ਮੁਕਾਬਲਿਆਂ ਦੇ ਅੰਡਰ-17 ਵਰਗ ਦੇ ਕੰਪਾਉਂਡ ਟੀਮ ਮੁਕਾਬਲੇ ’ਚ ਪਰਨੀਤ ਕੌਰ ਮੰਢਾਲੀ, ਰਵਨੀਤ ਕੌਰ, ਖੁਸ਼ਪ੍ਰੀਤ ਕੌਰ ਤੇ ਸ਼ੁਬੀ ’ਤੇ ਆਧਾਰਤ ਪਟਿਆਲਾ ਟੀਮ ਨੇ ਪਹਿਲਾ ਤੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਦੂਸਰਾ, ਲੜਕਿਆਂ ਦੇ ਵਰਗ ’ਚ ਅਨਮੋਲਦੀਪ ਸਿੰਘ, ਪ੍ਰਭਜੀਤ ਸਿੰਘ, ਜਸਕਰਨ ਸਿੰਘ ਤੇ ਹਰਸ਼ਮੀਤ ’ਤੇ ਆਧਾਰਤ ਟੀਮ ਨੇ ਪਹਿਲਾ, ਫਾਜ਼ਿਲਕਾ ਨੇ ਦੂਸਰਾ ਤੇ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਿਅਕਤੀਗਤ ਮੁਕਾਬਲਿਆਂ ਤਹਿਤ ਪਰਨੀਤ ਕੌਰ ਨੇ 50 ਮੀਟਰ ਦੂਰੀ ’ਚ ਸੋਨ, ਅਵਨੀਤ ਕੌਰ ਮੁਕਤਸਰ ਨੇ ਚਾਂਦੀ ਤੇ ਰਵਨੀਤ ਕੌਰ ਪਟਿਆਲਾ ਨੇ ਕਾਂਸੀ, ਲੜਕਿਆਂ ਦੇ ਵਰਗ ‘ਚ ਅਨਮੋਲਪ੍ਰੀਤ ਸਿੰਘ ਨੇ ਸੋਨ, ਗੁਰਨੂਰ ਸਿੰਘ ਨੇ ਸੋਨ ਤੇ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਮੁੰਡਿਆਂ ਦੇ ਰਿਕਰਵ ਟੀਮ ਮੁਕਾਬਲੇ ’ਚ ਫਾਜ਼ਿਲਕਾ ਨੇ ਪਹਿਲਾ, ਪਟਿਆਲਾ ਨੇ ਦੂਸਰਾ ਤੇ ਲੁਧਿਆਣਾ ਨੇ ਤੀਸਰਾ, ਲੜਕੀਆਂ ਦੇ ਵਰਗ ’ਚ ਪਟਿਆਲਾ ਨੇ ਪਹਿਲਾ ਤੇ ਮੁਕਤਸਰ ਸਾਹਿਬ ਨੇ ਦੂਸਰਾ ਸਥਾਨ ਹਾਸਿਲ ਕੀਤਾ। ਰਿਕਰਵ ਵਿਅਕਤੀਗਤ ਵਰਗ ‘ਚ ਖੁਸ਼ਮੀਤ ਕੌਰ ਪਟਿਆਲਾ ਨੇ ਪਹਿਲਾ, ਖੁਸ਼ੀ ਸ਼ਰਮਾ ਪਟਿਆਲਾ ਨੇ ਦੂਸਰਾ ਤੇ ਮਨਪ੍ਰੀਤ ਬਾਵਾ ਪਟਿਆਲਾ ਤੀਸਰੇ ਸਥਾਨ ’ਤੇ ਰਹੀ। ਪਟਿਆਲਾ ਲਈ ਪਰਨੀਤ ਕੌਰ, ਅਨਮੋਲਦੀਪ ਸਿੰਘ ਤੇ ਖੁਸ਼ਮੀਤ ਕੌਰ ਨੇ 3-3 ਸੋਨ ਤਗ਼ਮੇ ਜਿੱਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All