ਤਾਮਿਲ ਫ਼ਿਲਮ ‘ਵਿਸਾਰਨਈ’ ਔਸਕਰ ਲਈ ਨਾਮਜ਼ਦ

12209cd _Visaranai_Movie_Posterਨਵੀਂ ਦਿੱਲੀ, 22 ਸਤੰਬਰ ਕੌਮੀ ਐਵਾਰਡ ਜੇਤੂ ਤਾਮਿਲ ਫ਼ਿਲਮ ‘ਵਿਸਾਰਨਈ’(ਤਫ਼ਤੀਸ਼) ਅਗਲੇ ਸਾਲ ਹੋਣ ਵਾਲੇ ਔਸਕਰ ਐਵਾਰਡਜ਼ ਲਈ ਭਾਰਤ ਦੀ ਅਧਿਕਾਰਤ ਐਂਟਰੀ ਹੋਵੇਗੀ। ਇਸ ਫ਼ਿਲਮ ਨੂੰ ਵਿਦੇਸ਼ੀ ਭਾਸ਼ਾ ਫ਼ਿਲਮ ਸ਼੍ਰੇਣੀ ਵਿੱਚ ਦਾਖ਼ਲਾ ਮਿਲਿਆ ਹੈ। ਭਾਰਤੀ ਫ਼ਿਲਮ ਫੈਡਰੇਸ਼ਨ ਦੇ ਸਕੱਤਰ ਜਨਰਲ ਸੁਪਰਾਨ ਸੇਨ ਨੇ ਦੱਸਿਆ ਕਿ ਆਸਕਰ ਦੀ ਦੌੜ ਵਿੱਚ ਸ਼ਾਮਲ ਹੋਣ ਲਈ 29 ਫ਼ਿਲਮਾਂ ਕਤਾਰ ਵਿੱਚ ਸਨ, ਪਰ ‘ਵਿਸਾਰਨਈ’ ਨੇ ਬਾਜ਼ੀ ਮਾਰ ਲਈ। ਐਮ. ਚੰਦਰਕੁਮਾਰ ਦੇ ਨਾਵਲ ‘ਲੌਕ ਅੱਪ’ ਉੱਤੇ ਅਧਾਰਤ ਇਸ ਕ੍ਰਾਈਮ-ਰੋਮਾਂਚ ਨੂੰ ਅਦਾਕਾਰ ਤੇ ਫ਼ਿਲਮ ਨਿਰਮਾਤਾ ਧਨੁਸ਼ ਨੇ ਪ੍ਰੋਡਿਊਸ ਕੀਤਾ ਹੈ ਜਦਕਿ ਨਿਰਦੇਸ਼ਨ ਵੇਤਰੀਮਾਰਨ ਦਾ ਹੈ। ਫ਼ਿਲਮ ਵਿੱਚ ਦਿਨੇਸ਼ ਰਵੀ, ਆਨੰਦੀ ਤੇ ਆਦੂਕਾਲਮ ਮੁਰੂਗਾਦੌਸ ਨੇ ਮੁੱਖ ਕਿਰਦਾਰ ਨਿਭਾਏ ਹਨ। ਫ਼ਿਲਮ ਪੁਲੀਸ ਹਿਰਾਸਤ ਵਿੱਚ ਕੀਤੇ ਜਾਂਦੇ ਜ਼ੁਲਮਾਂ , ਭ੍ਰਿਸ਼ਟਾਚਾਰ ਤੇ ਅਨਿਆਂ ਦੀ ਕਹਾਣੀ ਬਿਆਨ ਕਰਦੀ ਹੈ। ‘ਵਿਸਾਰਨਈ’ ਇਸ ਸਾਲ ਬਿਹਤਰੀਨ ਤਮਿਲ ਫ਼ਿਲਮ ਤੋਂ ਇਲਾਵਾ ਸਹਾਇਕ ਅਦਾਕਾਰ ਤੇ ਸੰਪਾਦਨ ਸ਼੍ਰੇਣੀ ਵਿੱਚ ਵੀ ਕੌਮੀ ਐਵਾਰਡ ਹਾਸਲ ਕਰ ਚੁੱਕੀ ਹੈ।  -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All