ਤਾਜੋਕੇ ਦਾ ਨੌਜਵਾਨ ਕਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਪਿੰਡ ਸੀਲ

ਤਾਜੋਕੇ ਵਿੱਚ ਨਮੂਨੇ ਲੈਂਦੀਆਂ ਹੋਈਆਂ ਸਿਹਤ ਵਿਭਾਗ ਦੀਆਂ ਟੀਮਾਂ।

ਸੀ. ਮਾਰਕੰਡਾ ਤਪਾ ਮੰਡੀ, 21 ਮਈ ਲਾਗਲੇ ਪਿੰਡ ਤਾਜੋਕੇ ਦੇ ਇੱਕ 18 ਸਾਲਾ ਨੌਜਵਾਨ ਦਾ ਟੈਸਟ ਬੁੱਧਵਾਰ ਨੂੰ ਪਾਜ਼ੇਟਿਵ ਆ ਜਾਣ ਕਾਰਨ ਜ਼ਿਲ੍ਹਾ ਮੁੜ ਕਰੋਨਾ ਦੀ ਮਾਰ ਹੇਠ ਆ ਗਿਆ ਹੈ। ਸਿਵਲ ਹਸਪਤਾਲ ਤਪਾ ਦੇ ਐਸਐਮਓ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਤਾਜੋਕੇ ਦਾ ਇੱਕ ਨੌਜਵਾਨ ਜਸਵੀਰ ਸਿੰਘ ਪੁੱਤਰ ਜੀਤਾ ਸਿੰਘ ਆਂਧਰਾ ਪ੍ਰਦੇਸ਼ ਕੰਬਾਈਨ ਲੈ ਕੇ ਗਿਆ ਸੀ। ਵਾਪਸੀ ’ਤੇ ਚੈਕਿੰਗ ਉਪਰੰਤ 15 ਮਈ ਨੂੰ ਉਸ ਨੂੰ ਤਾਜੋਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇਕਾਂਤਵਾਸ ਕੀਤਾ ਗਿਆ। ਬੁੱਧਵਾਰ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆ ਜਾਣ ਕਾਰਨ ਉਸ ਨੂੰ ਸੋਹਲ ਪੱਤੀ ਬਰਨਾਲਾ ਵਿਖੇ ਭੇਜਿਆ ਗਿਆ ਹੈ। ਤਾਜੋਕੇ ਪਿੰਡ ਦੇ ਕੁਝ ਹਿੱਸੇ ਨੂੰ ਪੁਲੀਸ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਤਹਿਸੀਲਦਾਰ ਬਲਕਰਨ ਸਿੰਘ ਨੇ ਦੱਸਿਆ ਕਿ ਜਿਸ ਮਹੱਲੇ ਦੇ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਸ ਏਰੀਆ ਨੂੰ ਸੀਲ ਕਰ ਦਿੱਤਾ ਹੈ ਤਾਂ ਜੋ ਕਿਸੇ ਵੀ ਵਿਅਕਤੀ ਦਾ ਆਪਸ ’ਚ ਸੰਪਰਕ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕਰੋਨਾ ਪਾਜ਼ੇਟਿਵ ਨੌਜਵਾਨ ਦੇ ਸੰਪਰਕ ’ਚ ਜੋ ਵੀ ਵਿਅਕਤੀ ਆਇਆ ਹੈ, ਉਨ੍ਹਾਂ ਸਾਰਿਆਂ ਦੇ ਸਿਹਤ ਵਿਭਾਗ ਵੱਲੋਂ 728 ਵਿਅਕਤੀਆਂ ਦੇ ਨਮੂਨੇ ਲਏ ਗਏ ਹਨ ਜਿਨਾਂ ਵਿੱਚੋਂ ਅਤੇ ਆਂਢ ਗੁਆਂਢ ’ਚ ਰਹਿ ਰਹੇ ਲੋਕਾਂ ਦੇ ਵੀ ਟੈਸਟ ਹੋਣਗੇ ਤਾਂ ਜੋ ਮਹਾਂਮਾਰੀ ਤੋਂ ਬਚਿਆ ਜਾ ਸਕੇ।

ਦੋ ਸ਼ੱਕੀ ਮਰੀਜ਼ਾਂ ਕਾਰਨ ਲੋਕਾਂ ’ਚ ਸਹਿਮ

ਨਥਾਣਾ (ਭਗਵਾਨ ਦਾਸ ਗਰਗ): ਇਸ ਖੇਤਰ ’ਚ ਕਰੋਨਾ ਦੇ ਦੋ ਸ਼ੱਕੀ ਮਰੀਜ਼ ਆਉਣ ਕਾਰਨ ਆਮ ਲੋਕਾਂ ‘ਚ ਚਿੰਤਾ ਅਤੇ ਡਰ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਪਿੰਡ ਪੂਹਲਾ ਦੀ ਸਰਬਜੀਤ ਕੌਰ (40) ਅਤੇ ਪਿੰਡ ਪੂਹਲੀ ਦੀ ਹਰਦੀਪ ਕੌਰ (43) ਨਾਮੀ ਮਹਿਲਾ ਬੁਖਾਰ ਅਤੇ ਖਾਂਸੀ ਦੀ ਮੁਸ਼ਕਲ ਕਾਰਨ ਜਾਂਚ ਵਾਸਤੇ ਹਸਪਤਾਲ ਗਈਆਂ ਸਨ। ਡਾਕਟਰ ਸਤਵਿੰਦਰ ਸਿੰਘ ਅਨੁਸਾਰ ਮਰੀਜ਼ਾਂ ਦੀ ਜਾਂਚ ਸਮੇਂ ਉਨ੍ਹਾਂ ‘ਚ ਕਰੋਨਾ ਦੇ ਲੱਛਣ ਹੋਣ ਦਾ ਖਦਸ਼ਾ ਮਹਿਸੂਸ ਹੋਇਆ। ਇਸੇ ਕਾਰਨ ਸਿਵਲ ਹਸਪਤਾਲ ਨਥਾਣਾ ਦੀ ਐਂਬੂਲੈਂਸ ਰਾਹੀਂ ਲੋੜੀਂਦੇ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਭੇਜਿਆ ਗਿਆ। ਦੱਸਿਆ ਗਿਆ ਹੈ ਕਿ ਸਰਬਜੀਤ ਕੌਰ ਪਿੰਡ ਪੂਹਲਾ ‘ਚ ਝਾੜੂ ਪੋਚਾ ਲਾਉਣ ਦਾ ਕੰਮ ਕਰਦੀ ਹੈ। ਦੋਵਾਂ ਮਰੀਜਾਂ ਦੇ ਸ਼ੱਕੀ ਹੋਣ ਸੰਬੰਧੀ ਖ਼ਬਰ ਦਾ ਪਤਾ ਲਗਦਿਆਂ ਹੀ ਆਮ ਲੋਕਾਂ ’ਚ ਚਿੰਤਾ ਅਤੇ ਸਹਿਮ ਦਾ ਮਾਹੌਲ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All