ਤਬਾਹੀ ਦੇ ਕੰਢੇ ’ਤੇ ਪੁੱਜਿਆ ਪੋਲਟਰੀ ਉਦਯੋਗ

ਬਰਨਾਲਾ ਦੇ ਪੋਲਟਰੀ ਫਾਰਮ ਦੀ ਤਸਵੀਰ।

ਰਵਿੰਦਰ ਰਵੀ ਬਰਨਾਲਾ, 24 ਮਾਰਚ ਪੋਲਟਰੀ ਉਦਯੋਗ ਜਿਥੇ ਪਹਿਲਾਂ ਹੀ ਭਾਰੀ ਮੰਦੇ ਦੀ ਮਾਰ ਹੇਠ ਚੱਲ ਰਿਹਾ ਸੀ, ਹੁਣ ਕਰੋਨਾ ਮਹਾਮਾਰੀ ਕਾਰਨ ਕਰਫਿਊ ਲੱਗਣ ਨਾਲ ਮੁਰਗੀਆਂ ਦੇ ਭੁੱਖੇ ਮਰਨ ਦੀ ਨੌਬਤ ਤੱਕ ਆ ਗਈ ਹੈ। ਸਰਕਾਰ ਵਲੋਂ ਕਰਫਿਊ ਦੌਰਾਨ ਨਾ ਤਾਂ ਫਾਰਮਾਂ ਤੋਂ ਅੰਡੇ ਲਿਜਾਣ ਦਾ ਤੇ ਨਾ ਹੀ ਫਾਰਮਾਂ ਤੇ ਪੋਲਟਰੀ ਫੀਡ ਜਾਂ ਦਵਾਈਆਂ ਆਉਣ ਦਾ ਕੋਈ ਪ੍ਰਬੰਧ ਕੀਤਾ ਹੈ। ਪੋਲਟਰੀ ਉਦਯੋਗ ਦੇ ਪਹਿਲਾਂ ਹੀ ਆਪਣੀਆਂ ਆਖਰੀ ਸਾਹਾਂ ’ਤੇ ਹੋਣ ਕਾਰਨ ਕਿਸੇ ਵੀ ਫਾਰਮ ’ਤੇ ਇਕ ਹਫਤੇ ਤੋਂ ਜ਼ਿਆਦਾ ਦੀ ਖੁਰਾਕ ਨਹੀਂ ਹੈ ਤੇ ਕਰਫਿਊ ਕਾਰਨ ਨਾ ਕੋਈ ਗੱਡੀ ਫੀਡ ਲੈ ਕੇ ਆਉਣ ਨੂੰ ਤਿਆਰ ਹੈ ਤੇ ਨਾ ਹੀ ਕੋਈ ਗੱਡੀ ਅੰਡਾ ਲੈ ਕੇ ਜਾਣ ਨੂੰ ਤਿਆਰ ਹੈ ਜਿਸ ਕਾਰਨ ਪੋਲਟਰੀ ਉਦਯੋਗ ਦੀ ਹਾਲਤ ਬਹੁਤ ਖ਼ਸਤਾ ਹੋਈ ਪਈ ਹੈ। ਪੰਜਾਬ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਗਰਗ ਬੱਬੂ ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿਚ ਕਰੀਬ 50 ਤੋਂ 60 ਲੱਖ ਬਰਡ ਦੀ ਲੇਅਰ ਪੋਲਟਰੀ ਹੈ ਤੇ ਰੋਜਾਨਾ ਕਰੀਬ 50 ਲੱਖ ਅੰਡਿਆਂ ਦਾ ਉਤਪਾਦਨ ਹੁੰਦਾ ਹੈ ਤੇ ਰੋਜ਼ਾਨਾ ਕਰੀਬ 600 ਟਨ ਫੀਡ ਦੀ ਲਾਗਤ ਹੈ। ਕਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਅੰਡੇ ਦੇ ਰੇਟ ’ਤੇ ਮਾਰ ਪੈ ਗਈ ਸੀ ਤੇ ਅੰਡੇ ਦਾ ਰੇਟ ਡੇਢ ਰੁਪਏ ਤਕ ਆ ਗਿਆ ਸੀ ਤੇ ਹੁਣ ਦੂਜੀ ਮਾਰ ਕਰਫਿਊ ਤੋਂ ਬਾਅਦ ਪੈ ਗਈ ਹੈ। ਸਰਕਾਰ ਨੇ ਆਪਣੀ ਪਾਲਸੀ ਵਿਚ ਕਿਧਰੇ ਵੀ ਪੋਲਟਰੀ ਦਾ ਜ਼ਿਕਰ ਨਹੀਂ ਕੀਤਾ ਹੋਰ ਤਾਂ ਹੋਰ ਜਿਨ੍ਹਾਂ ਜ਼ਿਲ੍ਹਿਆ ਵਿਚ ਪੋਲਟਰੀ ਫੀਡ ਤਿਆਰ ਕੀਤੀ ਜਾਂਦੀ ਹੈ ਉਨ੍ਹਾਂ ਫੈਕਟਰੀਆਂ ਨੂੰ ਵੀ ਉਥੇ ਦੇ ਪ੍ਰਸ਼ਾਸ਼ਨ ਵੱਲੋਂ ਜਿੰਦਰੇ ਲਗਵਾ ਦਿਤੇ ਗਏ ਹਨ ਜਿਸ ਕਾਰਨ ਪੋਲਟਰੀ ਫਾਰਮਰਾਂ ਮੂਹਰੇ ਇਕ ਵੱਡਾ ਸੰਕਟ ਪੈਦਾ ਹੋ ਗਿਆ ਹੈ।

ਕੀ ਕਹਿੰਦੇ ਹਨ ਇੰਡਸਟਰੀ ਚੈਂਬਰ ਦੇ ਪ੍ਰਧਾਨ ਇਸ ਸਬੰਧੀ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਗਰਗ ਨੇ ਦੱਸਿਆ ਕਿ ਪੋਲਟਰੀ ਉਦਯੋਗ ਨੂੰ ਆ ਰਹੀਆਂ ਦਿੱਕਤਾਂ ਤੋਂ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਪੋਲਟਰੀ ਫਾਰਮਰਾਂ ਦੇ ਕੁਝ ਸਮੇਂ ਲਈ ਫਾਰਮ ਵਿਖੇ ਜਾਣ ਲਈ ਪਾਸ ਬਣਾਉਣ ਤੇ ਅੰਡੇ ਅਤੇ ਫੀਡ ਦੀਆਂ ਗੱਡੀਆਂ ’ਤੇ ਰੋਕ ਹਟਾਉਣ ਦੀ ਹਾਮੀ ਭਰੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All