ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ

ਚੇਨੱਈ, 21 ਸਤੰਬਰ ਇੱਥੇ ਅੱਜ ਇੱਕ ਜਹਾਜ਼ ਵਿੱਚ ਤਕਨੀਕੀ ਨੁਕਸ ਪੈ ਜਾਣ ਕਾਰਨ ਉਸ ਨੂੰ ਉਡਣ ਤੋਂ ਕਰੀਬ 40 ਮਿੰਟਾਂ ਮਗਰੋਂ ਹਵਾਈ ਅੱਡੇ ’ਤੇ ਉਤਾਰਨਾ ਪਿਆ। ਚੇਨੱਈ ਤੋਂ ਦੋਹਾ ਜਾ ਰਹੀ ਉਡਾਣ ਵਿੱਚ ਜਦੋਂ ਤਕਨੀਕੀ ਨੁਕਸ ਦਾ ਪਤਾ ਲੱਗਿਆ ਤਾਂ ਪਾਇਲਟ ਨੇ ਇਸ ਦੀ ਜਾਣਕਾਰੀ ਹਵਾਈ ਜਹਾਜ਼ ਦੇ ਅਮਲੇ ਨੂੰ ਦਿੱਤੀ। ਮਗਰੋਂ ਪਾਇਲਟ ਨੇ ਸਾਵਧਾਨੀ ਨਾਲ ਜਹਾਜ਼ ਨੂੰ ਹਵਾਈ ਅੱਡੇ ’ਤੇ ਉਤਾਰ ਦਿੱਤਾ। ਯਾਤਰੀਆਂ ਨੂੰ ਹਵਾਈ ਅੱਡੇ ਦੇ ਨੇੜਲੇ ਹੋਟਲ ਵਿੱਚ ਲਿਜਾਇਆ ਗਿਆ ਤੇ ਕਈ ਘੰਟੇ ਮਗਰੋਂ ਜਹਾਜ਼ ਨੇ ਫੇਰ ਉਡਾਣ ਭਰੀ। ਅਜਿਹੀ ਘਟਨਾ ਕੁਝ ਦਿਨ ਪਹਿਲਾਂ ਵੀ ਵਾਪਰੀ ਸੀ। ਸਿਵਲ ਐਵੀਏਸ਼ਨ ਅਥਾਰਿਟੀ ਨੇ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All