ਡਾ. ਵਨੀਤਾ ਦੀ ਸੇਵਾਮੁਕਤੀ ਮੌਕੇ ਸਮਾਗਮ

ਪੱਤਰ ਪ੍ਰੇਰਕ ਨਵੀਂ ਦਿੱਲੀ, 9 ਨਵੰਬਰ ਪੰਜਾਬੀ ਵਿਭਾਗ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵੱਲੋਂ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਵਨੀਤਾ ਨੂੰ ਕਾਲਜ ਵਿੱਚ ਦੋ ਦਹਾਕਿਆਂ ਦੀ ਲੰਬੀ ਅਧਿਆਪਨ ਸੇਵਾ ਤੋਂ ਬਾਅਦ ਕਾਲਜ ਵੱਲੋਂ ਸੇਵਾ ਮੁਕਤ ਕੀਤਾ ਗਿਆ। ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਇਸ ਮੌਕੇ ਇੱਕ ਵਿਦਾਇਗੀ ਸਮਾਗਮ ਕੀਤਾ ਗਿਆ, ਜਿਸ ਵਿੱਚ ਵਿਭਾਗ ਦੇ ਅਧਿਆਪਕਾਂ ਦੇ ਇਲਾਵਾ ਵਾਈਸ ਪ੍ਰਿੰਸੀਪਲ ਡਾ. ਪੀ.ਐੱਸ. ਜੱਸਲ ਅਤੇ ਯੂਨੀਵਰਸਿਟੀ ਅਕੈਡਮਿਕ ਕੌਂਸਲ ਪੂਰਵ ਮੈਂਬਰ ਡਾ. ਨਚੀਕੇਤਾ ਨੇ ਸ਼ਮੂਲੀਅਤ ਕਰਕੇ ਡਾ. ਵਨੀਤਾ ਦੀ ਸ਼ਖ਼ਸੀਅਤ ਬਾਰੇ ਆਪਣੇ ਭਾਵਾਂ ਦਾ ਪ੍ਰਗਟਾਵਾ ਕੀਤਾ। ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਜਸਵਿੰਦਰ ਕੌਰ, ਡਾ. ਗੁਰਦੀਪ ਕੌਰ ਤੇ ਪੰਜਾਬੀ ਕਵਿਤਰੀ ਅੰਮੀਆ ਕੁੰਵਰ (ਡਾ. ਅਮਰਜੀਤ ਕੌਰ) ਨੇ ਡਾ.ਵਨੀਤਾ ਨਾਲ ਆਪਣੀ ਦੋਸਤੀ ਤੇ ਅਧਿਆਪਨ ਦੀ ਸਾਂਝ ਨੂੰ ਸਭ ਨਾਲ ਸਾਂਝਾ ਕੀਤਾ। ਪੰਜਾਬੀ ਸਾਹਿਤ ਸਭਾ ਦੇ ਵਿਦਿਆਰਥੀਆਂ ਨੇ ਭਾਵ ਭਰੇ ਗੀਤਾਂ, ਕਵਿਤਾਵਾਂ ਤੇ ਸਲਾਈਡ ਸ਼ੋਅ ਰਾਹੀਂ ਡਾ.ਵਨੀਤਾ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ। ਡਾ. ਵਨੀਤਾ ਨੇ ਸਭ ਦਾ ਧੰਨਵਾਦ ਕਰਦਿਆਂ ਪੰਜਾਬੀ ਸਾਹਿਤ ਸਭਾ ਵੱਲੋਂ ਪਿਛਲੇ ਦਿਨੀਂ ਕਰਵਾਏ ‘ਅੰਮ੍ਰਿਤਾ ਪ੍ਰੀਤਮ ਇੱਕ ਸਦੀ’ ਪ੍ਰੋਗਰਾਮ ਵਿੱਚ ਕਰਵਾਏ ਕਾਵਿ-ਮੁਕਾਬਲੇ ‘ਸੁਨੇਹੇ’ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਆਪਣੇ ਅਧਿਆਪਨ ਅਨੁਭਵ ਨੂੰ ਸਾਂਝਾ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All