ਡਾ. ਕੁਲਬੀਰ ਸੂਰੀ ਦੀ ਬਾਲ ਸਾਹਿਤ ਪੁਰਸਕਾਰ 2014 ਲਈ ਚੋਣ : The Tribune India

ਡਾ. ਕੁਲਬੀਰ ਸੂਰੀ ਦੀ ਬਾਲ ਸਾਹਿਤ ਪੁਰਸਕਾਰ 2014 ਲਈ ਚੋਣ

ਡਾ. ਕੁਲਬੀਰ ਸੂਰੀ ਦੀ ਬਾਲ ਸਾਹਿਤ ਪੁਰਸਕਾਰ 2014 ਲਈ ਚੋਣ

ਪੱਤਰ ਪ੍ਰੇਰਕ ਅੰਮ੍ਰਿਤਸਰ, 24 ਅਗਸਤ ਸਾਹਿਤ ਅਕਾਦਮੀ,ਨਵੀਂ ਦਿੱਲੀ ਵਲੋਂ ਡਾ. ਕੁਲਬੀਰ ਸਿੰਘ ਸੂਰੀ ਨੂੰ ਉਨ੍ਹਾਂ ਦੀ ਪੁਸਤਕ ‘ਰਾਜ ਕੁਮਾਰ ਦਾ ਸੁਪਨਾ’ ਬਾਲ ਕਹਾਣੀ ਸੰਗ੍ਰਹਿ ਲਈ ਬਾਲ ਸਾਹਿਤ ਪੁਰਸਕਾਰ 2014 ਲਈ ਚੁਣਿਆ ਗਿਆ ਹੈ। ਜੂਨ 1945 ਨੂੰ ਪ੍ਰੀਤ ਨਗਰ ਵਿਚ ਜਨਮੇ ਡਾ. ਸੂਰੀ ਪੰਜਾਬੀ ਨਾਵਲ ਦੇ ਪਿਤਾਮਾ ਸਰਦਾਰ ਨਾਨਕ ਸਿੰਘ ਦੇ ਸਪੁੱਤਰ ਹਨ। ਉਨ੍ਹਾਂ ਦੇ ਬਾਰਾਂ ਕਹਾਣੀ ਸੰਗ੍ਰਹਿ, ਜਿਨ੍ਹਾਂ ਵਿਚ ਦਾਨੀ ਸ਼ਹਿਜ਼ਾਦਾ, ਜਾਦੂ ਦੀ ਸੋਟੀ, ਰਾਜ ਕੁਮਾਰ ਦਾ ਸੁਪਨਾ, ਚੋਰਾਂ ਨੂੰ ਮੋਰ, ਗੋਲੂ-ਮੋਲੂ, ਚਾਂਦੀ ਦੀ ਚਾਬੀ, ਘਰ ਦਾ ਨਾ ਘਾਟ ਦਾ, ਜਾਦੂ ਦੇ ਗੋਲੇ, ਸੁਸਤੂ ਮੱਲ, ਸੱਚ ਦਾ ਪੱਨਾ, ਚਿੱਟਾ ਹੰਸ, ਸੱਚਾਈ ਦੀ ਜਿੱਤ, ਲੋਕ ਗੀਤ ਪ੍ਰਕਾਸ਼ਨ ਵਲੋਂ ਛਾਪੇ ਗਏ ਹਲ। ਉਨ੍ਹਾਂ ਦੀ ਇਕ ਬਾਲ ਪੁਸਤਕ ਬਾਲ ਲੋਕ ਕਹਾਣੀਆਂ ਨੈਸ਼ਨਲ ਬੁੱਕ ਟਰਸੱਟ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦਾ ਇਕ ਬਾਲ ਨਾਵਲ ‘ਦੁੱਧ ਦੀਆਂ ਧਾਰਾਂ’ ਛਪਾਈ ਅਧੀਨ ਹੈ।  ਡਾ. ਸੂਰੀ ਐਮ.ਏ. ਪੰਜਾਬੀ ਅਤੇ ਬੀ.ਐਡ. ਹਨ ਪਰ ਉਨ੍ਹਾਂ ਨੌਕਰੀ ਨਹੀਂ ਕੀਤੀ ਸਗੋਂ ਆਪਣੀ ਪ੍ਰਕਾਸ਼ਨ ਸੰਸਥਾ ਨਾਨਕ ਸਿੰਘ ਪੁਸਤਕਮਾਲਾ ਦੇ ਸੰਚਾਲਨ ਨੂੰ ਅਪਣਾਇਆ। ਉਨ੍ਹਾਂ ਕਿਹਾ ਕਿ ਪੜ੍ਹਨ ਤੇ ਲਿਖਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਬਾਊ ਜੀ (ਨਾਨਕ ਸਿੰਘ) ਤੋਂ ਮਿਲੀ ਪਰ ਅੱਗੋਂ ਲਿਖਣ ਪ੍ਰਕਿਰਿਆ ਵਿਚ ਉਨ੍ਹਾਂ ਦੀ ਪਤਨੀ ਪ੍ਰੋਫੈਸਰ ਗੁਰਿੰਦਰ ਕੌਰ ਸੂਰੀ ਦਾ ਯੋਗਦਾਨ ਰਿਹਾ ਹੈ।  ਇਸੇ ਦੌਰਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਨਾਟਕਕਾਰ ਡਾ. ਜਗਦੀਸ਼ ਸਚਦੇਵਾ, ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ਼ਾਇਰ ਦੇਵ ਦਰਦ, ਅਦਾਕਾਰ ਜਸਵੰਤ ਸਿੰਘ ਜੱਸ, ਤਰਕਸ਼ੀਲ ਆਗੂ ਸੁਮੀਤ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਪਰਮਿੰਦਰ ਸਿੰਘ,ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਡਾ.ਸੂਰੀ ਨੂੰ ਬਾਲ ਸਾਹਿਤਕਾਰ ਪੁਰਸਤਕਾਰ ਮਿਲਣ ’ਤੇ ਮੁਬਾਰਕਬਾਦ ਦਿੱਤੀ।   ਡਾ. ਸੂਰੀ ਨੂੰ ਇਹ ਪੁਰਸਕਾਰ ਇਸੇ ਸਾਲ 14 ਨਵੰਬਰ ਨੂੰ ਬੰਗਲੌਰ ਵਿਚ ਸਾਹਿਤ ਅਕਾਦਮੀ ਵਲੋਂ ਕੀਤੇ ਜਾਣ ਵਾਲੇ ਵਿਸ਼ੇਸ਼ ਸਮਾਰੋਹ ਵਿਚ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All