ਟੈਸਟ ਪੰਜ ਦਿਨ ਦਾ ਹੀ ਰਹਿਣ ਦਿਓ: ਜੈਵਰਧਨੇ

ਨਵੀਂ ਦਿੱਲੀ, 8 ਜਨਵਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਕ੍ਰਿਕਟ ਕਮੇਟੀ ਦੇ ਮੈਂਬਰ ਮਹੇਲਾ ਜੈਵਰਧਨੇ ਨੇ ਅੱਜ ਕਿਹਾ ਕਿ ਟੈਸਟ ਕ੍ਰਿਕਟ ਨੂੰ ਪੰਜ ਦਿਨ ਦਾ ਹੀ ਰਹਿਣ ਦਿੱਤਾ ਜਾਣਾ ਚਾਹੀਦਾ ਹੈ। ਜੈਵਰਧਨੇ ਦੀ ਮੌਜੂਦਗੀ ਵਾਲੀ ਕਮੇਟੀ ਹਾਲਾਂਕਿ ਆਪਣੀ ਅਗਲੀ ਮੀਟਿੰਗ ਵਿੱਚ ਟੈਸਟ ਕ੍ਰਿਕਟ ਨੂੰ ਚਾਰ ਦਿਨ ਦਾ ਕਰਨ ਦੀ ਤਜਵੀਜ਼ ਬਾਰੇ ਚਰਚਾ ਕਰੇਗੀ। ਆਈਸੀਸੀ ਦੀ ਕ੍ਰਿਕਟ ਕਮੇਟੀ ਦੇ ਪ੍ਰਮੁੱਖ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਦੱਸਿਆ ਕਿ ਦੁਬਈ ਵਿੱਚ 27 ਤੋਂ 31 ਮਾਰਚ ਤੱਕ ਹੋਣ ਵਾਲੀਆਂ ਆਈਸੀਸੀ ਮੀਟਿੰਗਾਂ ਦੌਰਾਨ ਇਸ ਤਜਵੀਜ਼ ਬਾਰੇ ਚਰਚਾ ਕੀਤੀ ਜਾਵੇਗੀ। ਸ੍ਰੀਲੰਕਾ ਦੇ ਸਾਬਕਾ ਕਪਤਾਨ ਜੈਵਰਧਨੇ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਟੈਸਟ ਵੰਨਗੀ ਵਿੱਚ ਕਿਸੇ ਵੀ ਤਬਦੀਲੀ ਦੇ ਖ਼ਿਲਾਫ਼ ਹੈ। ਜੈਵਰਧਨੇ ਨੇ ਕਿਹਾ, ‘‘ਅਸੀਂ ਮੀਟਿੰਗ ਵਿੱਚ (ਮਾਰਚ ਮਹੀਨੇ) ਇਸ ਬਾਰੇ ਚਰਚਾ ਕਰਾਂਗੇ ਅਤੇ ਮੈਨੂੰ ਨਹੀਂ ਪਤਾ ਕਿ ਇਸ ਮਗਰੋਂ ਕੀ ਹੋਵੇਗਾ, ਪਰ ਮੇਰਾ ਨਿੱਜੀ ਰਾਇ ਹੈ ਕਿ ਇਸ ਨੂੰ ਪੰਜ ਦਿਨ ਦਾ ਹੀ ਰਹਿਣਾ ਚਾਹੀਦਾ। ਮੈਂ ਕੋਈ ਤਬਦੀਲੀ ਨਹੀਂ ਚਾਹੁੰਦਾ।’’ ਇਨ੍ਹਾਂ ਤੋਂ ਇਲਾਵਾ ਐਂਡਰਿਊ ਸਟ੍ਰਾਸ, ਰਾਹੁਲ ਦ੍ਰਾਵਿੜ ਅਤੇ ਸ਼ਾਨ ਪੌਲਾਕ ਵਰਗੇ ਸਾਬਕਾ ਖਿਡਾਰੀ ਵੀ ਕ੍ਰਿਕਟ ਕਮੇਟੀ ਦੇ ਮੈਂਬਰ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All