ਟੈਨਿਸ: ਪ੍ਰਜਨੇਸ਼ ਅਗਲੇ ਗੇੜ ’ਚ; ਰਾਮਕੁਮਾਰ ਬਾਹਰ

ਬੈਂਡਿਗੋ (ਆਸਟਰੇਲੀਆ), 6 ਜਨਵਰੀ ਪ੍ਰਜਨੇਸ਼ ਗੁਣੇਸ਼ਵਰਨ ਨੇ 2020 ਦੇ ਸੈਸ਼ਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ, ਪਰ ਰਾਮਕੁਮਾਰ ਰਾਮਨਾਥਨ ਅੱਜ ਇੱਥੇ ਐਪਿਸ ਕੈਨਬਰਾ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਹਾਰ ਕੇ ਬਾਹਰ ਹੋ ਗਿਆ। ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਅਤੇ ਵਿਸ਼ਵ ਵਿੱਚ 122ਵੇਂ ਨੰਬਰ ਦੇ ਪ੍ਰਜਨੇਸ਼ ਨੇ ਇਸ 1,62,480 ਡਾਲਰ ਇਨਾਮੀ ਏਟੀਪੀ ਚੈਲੇਂਜਰ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਵਾਈਲਡ ਕਾਰਡ ਪ੍ਰਾਪਤ ਜੇਸਨ ਕੁਬਲਰ ਨੂੰ 7-5, 6-3 ਨਾਲ ਹਰਾਇਆ। ਖੱਬੇ ਹੱਥ ਦੇ ਭਾਰਤੀ ਖਿਡਾਰੀ ਨੇ ਏਟੀਪੀ ਸਿੰਗਲਜ਼ ਸੂਚੀ ਵਿੱਚ 257 ਨੰਬਰ ’ਤੇ ਕਾਬਜ਼ ਕੁਬਲਰ ਨੂੰ ਇੱਕ ਘੰਟੇ 28 ਮਿੰਟ ਵਿੱਚ ਸ਼ਿਕਸਤ ਦਿੱਤੀ। ਪ੍ਰਜਨੇਸ਼ ਦਾ ਸਾਹਮਣਾ ਹੁਣ ਜਾਪਾਨ ਦੇ 13ਵਾਂ ਦਰਜਾ ਪ੍ਰਾਪਤ ਤਾਰਾ ਡੇਨੀਅਲ ਨਾਲ ਹੋਵੇਗਾ। ਦੂਜੇ ਪਾਸੇ ਰਾਮਕੁਮਾਰ ਪਹਿਲੇ ਗੇੜ ’ਚ ਹੀ ਫਿੱਨਲੈਂਡ ਦੇ ਐਮਿਲ ਰੂਸੁਵੋਰੀ ਤੋਂ 6-3, 2-6, 3-6 ਨਾਲ ਹਾਰ ਗਿਆ। ਇਹ ਮੁਕਾਬਲਾ ਇੱਕ ਘੰਟਾ 27 ਮਿੰਟ ਤੱਕ ਚੱਲਿਆ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All