ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ

ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ

ਹੈਮਿਲਟਨ: ਭਾਰਤੀ ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਕਿਹਾ ਕਿ ਟੀਮ ਬੱਸ ਵਿੱਚ ਹੁਣ ਵੀ ਮਹਿੰਦਰ ਸਿੰਘ ਧੋਨੀ ਦੀ ਸੀਟ ’ਤੇ ਕੋਈ ਨਹੀਂ ਬੈਠਦਾ ਅਤੇ ਟੀਮ ਨੂੰ ਇਸ ਸਾਬਕਾ ਕਪਤਾਨ ਦੀ ਬਹੁਤ ਘਾਟ ਰੜਕਦੀ ਹੈ। ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਕੌਮਾਂਤਰੀ ਲਈ ਹੈਮਿਲਟਨ ਜਾਂਦੇ ਹੋਏ ਟੀਮ ਬੱਸ ਵਿੱਚ ਤਿਆਰ ਕੀਤੀ ਗਈ ਵੀਡੀਓ ਵਿੱਚ ਚਾਹਲ ਨੂੰ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਕੇਐੱਲ ਰਾਹੁਲ ਆਦਿ ਟੀਮ ਮੈਂਬਰਾਂ ਨਾਲ ਗੱਲ ਕਰਦਿਆਂ ਵਿਖਾਇਆ ਗਿਆ ਹੈ। ਵੀਡੀਓ ਦੇ ਅਖ਼ੀਰ ਵਿੱਚ ਉਹ ਬੱਸ ਦੇ ਪਿੱਛਾ ਜਾਂਦਾ ਹੈ ਅਤੇ ਖਾਲੀ ਸੀਟ ਵੱਲ ਇਸ਼ਾਰਾ ਕਰਦਿਆਂ ਕਹਿੰਦਾ ਹੈ ਕਿ ਬੀਤੇ ਸਾਲ ਵਿਸ਼ਵ ਕੱਪ ਮਗਰੋਂ ਲੰਮੀ ਛੁੱਟੀ ’ਤੇ ਜਾਣ ਤੋਂ ਪਹਿਲਾਂ ਬੱਸ ਵਿੱਚ ਇਹ ਸਾਬਕਾ ਕਪਤਾਨ ਦੀ ਪਸੰਦੀਦਾ ਸੀਟ ਸੀ। ਚਾਹਲ ਨੇ ਇਹ ਵੀਡੀਓ ਬੀਸੀਸੀਆਈ.ਟੀਵੀ ’ਤੇ ਸਾਂਝੀ ਕੀਤੀ ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All