ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਨਿਸ਼ਾਨੀ : ਬੁੰਗਾ ਰਾਮਗੜ੍ਹੀਆ : The Tribune India

ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਨਿਸ਼ਾਨੀ : ਬੁੰਗਾ ਰਾਮਗੜ੍ਹੀਆ

ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਨਿਸ਼ਾਨੀ : ਬੁੰਗਾ ਰਾਮਗੜ੍ਹੀਆ

ਸੁਰਿੰਦਰ ਕੋਛੜ 10205cd _jassa singh ramgarhiaਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਯਾਤਰੂਆਂ ਦੇ ਠਹਿਰਨ ਤੇ ਬਾਹਰੀ ਹਮਲਾਵਰਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਬਣਾਇਆ ਗਿਆ ‘ਰਾਮਗੜ੍ਹੀਆ ਬੁੰਗਾ’, ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਤੇ ਅਦਭੁਤ ਨਿਸ਼ਾਨੀ ਵਜੋਂ ਅੱਜ ਵੀ ਮੌਜੂਦ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬਣੇ 84 ਦੇ ਕਰੀਬ ਬੁੰਗਿਆਂ ਵਿੱਚੋਂ ਅੱਜ ਸਿਰਫ਼ ਇਹੋ ਇੱਕ ਅਜਿਹਾ ਬੁੰਗਾ ਬਚਿਆ ਹੈ, ਜੋ ਪਰਿਕਰਮਾ ਵਿੱਚ ਕਿਸੇ ਸਮੇਂ ਸਿੱਖ ਮਿਸਲਾਂ ਵੱਲੋਂ ਬਣਾਏ ਬਾਕੀ ਬੁੰਗਿਆਂ ਦੇ ਹੋਣ ਦੀ ਗਵਾਹੀ ਭਰਦਾ ਹੈ। ‘ਬੁੰਗਾ’ ਪਰਸ਼ੀਅਨ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ, ਉਹ ਜਗ੍ਹਾ ਜਿੱਥੇ ਵੱਖ-ਵੱਖ ਧਰਮ ਦੇ ਲੋਕ ਇਕੱਠੇ ਹੋ ਕੇ ਰਹਿ ਸਕਣ। ਬੁੰਗਾਹ ਜਾਂ ਬੁੰਗਾ ਦਾ ਅਰਥ ‘ਅਸਥਾਨ’ ਵੀ ਹੁੰਦਾ ਹੈ। ਗਿਆਸੁਲ ਲੁਗਾਤ, ਨਵਲ ਕਿਸ਼ੋਰ ਪ੍ਰੈਸ, ਸਫ਼ਾ 90 ਅਨੁਸਾਰ, ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬੁੰਗੇ ਬਣਨ ਤੋਂ ਲੰਮਾ ਸਮਾਂ ਪਹਿਲਾਂ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਨੇ ਕਾਰ ਸੇਵਾ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਲਈ ਪਰਿਕਰਮਾ ਦੇ ਬਾਹਰਵਾਰ ਛਪਰੀਆਂ ਤੇ ਕੱਚੇ ਮਕਾਨ ਬਣਾਏ ਸਨ। ਬਾਅਦ ਵਿੱਚ ਕੱਚੇ ਮਕਾਨਾਂ ਦੀ ਥਾਂ ਪੱਕੇ ਮਕਾਨ ਬਣ ਗਏ ਅਤੇ ਸਿੱਖ ਮਿਸਲਾਂ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਮਕਾਨ ਢਾਹ ਕੇ ਮਿਸਲਾਂ ਦੇ ਮੁਖੀਆਂ ਨੇ ਸੰਗਤਾਂ ਦੇ ਆਰਾਮ ਵਾਸਤੇ ਬੁੰਗੇ ਬਣਾ ਦਿੱਤੇ। ਅਹਿਮਦ ਸ਼ਾਹ, ਤਵਾਰੀਖ਼-ਏ-ਪੰਜਾਬ, ਸਫ਼ਾ 38 ਅਨੁਸਾਰ, ਬੁੰਗਿਆਂ ਦੇ ਸਰਦਾਰ ਅੰਮ੍ਰਿਤਸਰ ਆਉਣ ’ਤੇ ਆਪਣੇ ਬੁੰਗੇ ਵਿੱਚ ਹੀ ਠਹਿਰਦੇ ਸਨ। ਇਨ੍ਹਾਂ ਬੁੰਗਿਆਂ ਨੂੰ ਦਰਬਾਰ ਸਾਹਿਬ ਦਾ ਇੱਕ ਹਿੱਸਾ ਹੀ ਸਮਝਿਆ ਜਾਂਦਾ ਸੀ। 10205cd _ramgarhia bungaਬੁੰਗਾ ਰਾਮਗੜ੍ਹੀਆ, ਜੋ ਕਿ ਮਿਸਲ ਕਾਲ ਦੀ ਭਵਨ ਕਲਾ ਦਾ ਅਦੁੱਤੀ ਨਮੂਨਾ ਹੈ, ਦਾ ਨਿਰਮਾਣ 1812 ਬਿਕਰਮੀ (ਸੰਨ 1755) ਵਿੱਚ ਜੱਸਾ ਸਿੰਘ ਰਾਮਗੜ੍ਹੀਆ ਨੇ 2,75,000 ਰੁਪਏ ਦੀ ਲਾਗਤ ਨਾਲ ਕਰਵਾਇਆ। ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਤਿੰਨ ਜਾਂ ਚਾਰ ਹੋਰ ਬੁੰਗੇ ਸਨ। ਇਹ ਬੁੰਗਾ ਦੋ ਮੰਜ਼ਲਾਂ ਧਰਤੀ ਦੇ ਉੱਪਰ ਤੇ ਤਿੰਨ ਮੰਜ਼ਲਾਂ ਜ਼ਮੀਨ ਦੇ ਹੇਠਾਂ ਹੈ। ਬੁੰਗੇ ਦਾ ਮੱਥਾ 150 ਫੁੱਟ ਤੇ ਲੰਬਾਈ 84 ਫੁੱਟ ਹੈ। ਬੁੰਗੇ ਦੇ ਅੰਦਰ ਜਾਣ ਤੋਂ ਪਹਿਲਾਂ ਇੱਕ ਖੂਹ ਆਉਂਦਾ ਹੈ। ਬੁੰਗੇ ਦੀਆਂ ਤਿੰਨ ਮੰਜ਼ਲਾਂ ਧਰਤੀ ਦੇ ਹੇਠਾਂ ਵਾਲੀਆਂ ਇਸ ਖੂਹ ਦੇ ਨਾਲ-ਨਾਲ ਹਨ। ਹੇਠਾਂ ਜਾਣ ਲਈ ਇੱਕ ਛੋਟਾ ਜਿਹਾ ਦਰਵਾਜ਼ਾ ਲਾਇਆ ਗਿਆ ਹੈ। ਦੂਜਾ ਰਸਤਾ ਉੱਪਰਲੀ ਮੰਜ਼ਲ ਵੱਲੋਂ ਹੈ। ਖੂਹ ਦੇ ਨਾਲ-ਨਾਲ 16-17 ਪੌੜੀਆਂ ਉੱਤਰਨ ਮਗਰੋਂ ਇੱਕ ਹਾਲ ਵਿੱਚੋਂ ਨਿਕਲਣ ’ਤੇ ਸਾਹਮਣੇ ਰਾਮਗੜ੍ਹੀਆਂ ਦਾ ਇਤਿਹਾਸਕ ਕੌਂਸਲ ਹਾਊਸ ਮੌਜੂਦ ਹੈ, ਜਿੱਥੇ ਨਾਨਕਸ਼ਾਹੀ ਇੱਟਾਂ ਦੇ ਬਣੇ ਸਿੰਘਾਸਨ ’ਤੇ ਬੈਠ ਕੇ ਉਹ ਆਪਣਾ ਦਰਬਾਰ ਲਾਇਆ ਕਰਦੇ ਸਨ। ਸਿੰਘਾਸਨ ਦੇ ਪਿੱਛੇ ਅਤੇ ਸਾਹਮਣੇ ਉਹ ਦੋ ਸ਼ਾਹੀ ਕਾਲ ਕੋਠੜੀਆਂ ਵੀ ਮੌਜੂਦ ਹਨ, ਜਿਨ੍ਹਾਂ ਵਿੱਚ ਆਰਜ਼ੀ ਤੌਰ ’ਤੇ ਸ਼ਾਹੀ ਕੈਦੀਆਂ ਨੂੰ ਰੱਖਿਆ ਜਾਂਦਾ ਹੋਵੇਗਾ। ਇਨ੍ਹਾਂ ਕੋਠੜੀਆਂ ਦੇ ਅੰਦਰ ਕੋਈ ਝਰੋਖਾ ਨਾ ਹੋਣ ਕਰਕੇ ਘੁੱਪ ਹਨੇਰਾ ਰਹਿੰਦਾ ਸੀ ਪਰ ਹੁਣ ਅੰਦਰ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ। ਖੂਹ ਦੇ ਨਾਲ-ਨਾਲ ਧਰਤੀ ਹੇਠਾਂ ਬਣੀਆਂ ਇਸ ਬੁੰਗੇ ਦੀਆਂ ਦੋ ਹੋਰਨਾਂ ਮੰਜ਼ਲਾਂ ਵਿੱਚ ਭੋਰੇ ਬਣੇ ਹੋਏ ਹਨ। ਇੱਥੇ ਪੱਖਾ ਜਾਂ ਹਵਾ ਆਉਣ ਦਾ ਕੋਈ ਜ਼ਰੀਆ ਨਾ ਹੋਣ ਦੇ ਬਾਵਜੂਦ ਮਈ-ਜੂਨ ਦੇ ਮਹੀਨੇ ਵਿੱਚ ਏਅਰ-ਕੰਡੀਸ਼ਨਰ ਵਰਗੀ ਠੰਢਕ ਮਹਿਸੂਸ ਹੁੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵੱਲ ਦੁਖ-ਭੰਜਨੀ ਬੇਰੀ ਵਾਲੇ ਪਾਸੇ ਬੁੰਗੇ ਦੀਆਂ ਮਜ਼ਬੂਤ ਤੇ ਚੌੜੀਆਂ ਦੀਵਾਰਾਂ ਵਿੱਚ ਰੋਸ਼ਨੀ ਲਈ ਖ਼ੂਬਸੂਰਤ ਝਰੋਖੇ ਵੀ ਬਣਾਏ ਗਏ ਹਨ। ਬੁੰਗੇ ਦੀ ਉੱਪਰਲੀ ਮੰਜ਼ਲ ਵਿੱਚ ਵੜਦਿਆਂ ਹੀ ਸਾਹਮਣੇ ਹਾਲ ਵਿੱਚ ਲਾਲ ਪੱਥਰ ਦੀਆਂ ਡਾਟਾਂ ਵਿੱਚ ਜੜ੍ਹੇ ਲਾਲ ਕਿਲ੍ਹੇ ਦੇ ਸਤੰਭ ਤੇ ਇੱਕ ਇਤਿਹਾਸਕ ਸਿਲ ਪਈ ਹੋਈ ਹੈ, ਜਿਸ ਨੂੰ ਤਖ਼ਤ-ਏ-ਤਾਊਸ ਕਿਹਾ ਜਾਂਦਾ ਹੈ। ਇਸ ’ਤੇ ਬਿਠਾ ਕੇ ਸਭ ਮੁਗ਼ਲ ਬਾਦਸ਼ਾਹਾਂ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ। ਇਸ ਸਿਲ ਵਿੱਚ ਕਈ  ਕੀਮਤੀ ਨਗ-ਮੋਤੀ ਜੜੇ ਹੋਏ ਹਨ। 1783 ਵਿੱਚ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਗੁਰਦਿੱਤ ਸਿੰਘ ਅਤੇ ਭਾਗ ਸਿੰਘ ਆਦਿ ਨੇ ਜਦੋਂ ਦਿੱਲੀ ’ਤੇ ਹਮਲਾ ਕੀਤਾ ਤਾਂ ਸ.ਰਾਮਗੜ੍ਹੀਆ ਲਾਲ ਕਿਲ੍ਹੇ ਦੀ ਫ਼ਤਹਿ ਦੀ ਨਿਸ਼ਾਨੀ ਵਜੋਂ ਇਹ ਸਿਲ, ਸਤੰਭ ਤੇ ਚਾਰ ਤੋਪਾਂ ਨਾਲ ਲੈ ਆਏ। ਇਹ ਸਿਲ ਤੇ ਲਾਲ ਕਿਲ੍ਹੇ ਦੇ ਸ਼ਾਹੀ ਸਤੰਭ ਰਾਮਗੜ੍ਹੀਆ ਮਿਸਲ ਦੀ ਸਫ਼ਲਤਾ ਦਾ ਸੂਚਕ ਹੋਣ ਦੇ ਨਾਲ-   ਨਾਲ ਮੁਗ਼ਲ ਸਰਕਾਰ ਦੀ ਹਾਰ ਦੀ ਨਿਸ਼ਾਨੀ ਹਨ। ਬੁੰਗਾ ਰਾਮਗੜ੍ਹੀਆ ਦੇ ਉੱਪਰ ਦੋ ਸੁੰਦਰ ਮਿਨਾਰ ਬਣੇ ਹੋਏ ਹਨ, ਜਿਨ੍ਹਾਂ ਦੀ ਉਚਾਈ 156 ਫੁੱਟ ਹੈ। ਮਿਸਲ ਕਾਲ ਸਮੇਂ ਇਨ੍ਹਾਂ ’ਤੇ ਰਾਮਗੜ੍ਹੀਆ ਮਿਸਲ ਦਾ ਝੰਡਾ ਲਹਿਰਾਉਂਦਾ ਸੀ, ਜਿਸ ਉੱਪਰ ਦੋ ਸੁਨਹਿਰੀ ਸ਼ੇਰ ਉੱਕਰੇ ਹੁੰਦੇ ਸਨ। ਇਨ੍ਹਾਂ ਮਿਨਾਰਾਂ ਦੇ ਉੱਪਰ ਖੜ੍ਹੇ ਹੋ ਕੇ ਦੁਸ਼ਮਨ ਦੇ ਆਉਣ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਸੀ। ਇਹ ਬੁੰਗਾ ਸ.ਜੱਸਾ ਸਿੰਘ ਰਾਮਗੜ੍ਹੀਆ ਦੀ ਰਿਹਾਇਸ਼ਗਾਹ, ਉਨ੍ਹਾਂ ਦੀ ਮਿਸਲ ਦੀ ਸਿਆਸੀ ਤੇ ਫ਼ੌਜੀ ਸ਼ਕਤੀ ਦਾ ਹੈੱਡਕੁਆਰਟਰ ਹੋਣ ਦੇ ਨਾਲ-     ਨਾਲ ਰਾਮਗੜ੍ਹੀਆ ਰਾਜ ਦਾ ਕੇਂਦਰ ਵੀ ਰਿਹਾ ਹੈ। 1984 ਵਿੱਚ ਅਪ੍ਰੇਸ਼ਨ ਬਲਿਊ ਸਟਾਰ ਦੌਰਾਨ ਹੋਈ ਗੋਲਾਬਾਰੀ ਨਾਲ ਇਸ ਦੀ ਹੇਠਲੀ ਮੰਜ਼ਲ ਵਿੱਚ ਮੌਜੂਦ ਕਈ ਵੱਡੇ ਕਮਰੇ ਤੇ ਹੋਰ ਸਥਾਨ ਬੰਦ ਹੋ ਗਏ ਤੇ ਅੰਦਰ ਥਾਂ ਥਾਂ ਮਲਬੇ ਦੇ ਢੇਰ ਲੱਗ ਗਏ। ਰਾਮਗੜ੍ਹੀਆ ਸਿੱਖਾਂ ਵੱਲੋਂ ਬੁੰਗੇ ਦੇ ਮੀਨਾਰਾਂ ਦੀ ਸੇਵਾ ਕਰਵਾਏ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਬੁੰਗੇ ਦੀ ਕਾਰ-ਸੇਵਾ ਕਰਵਾਏ ਜਾਣ ਦੀ ਮੰਗ ਕੀਤੀ ਜਾਣ ਲੱਗੀ। ਇਸ ਦੇ ਚੱਲਦਿਆਂ ਐਸ.ਜੀ.ਪੀ.ਸੀ. ਨੇ 18 ਅਪਰੈਲ 2008 ਨੂੰ ਪੁਰਾਤੱਤਵ ਵਿਭਾਗ ਦੇ ਮਾਹਿਰਾਂ ਦੀ ਦੇਖ-ਰੇਖ ਵਿੱਚ ਇਸ ਬੁੰਗੇ ਦਾ ਨਵਨਿਰਮਾਣ ਸ਼ੁਰੂ ਕਰਵਾ ਦਿੱਤਾ। ਸ਼ੁਰੂਆਤ ਵਿੱਚ ਬੁੰਗੇ ਵਿੱਚ ਪਹਿਲਾਂ ਤੋਂ ਕਰਵਾਈ ਗਈ ਅਸਥਾਈ ਉਸਾਰੀ ਨੂੰ ਤੋੜ ਕੇ, ਚੁਫੇਰਿਓਂ ਬੰਦ ਕੀਤੀਆਂ ਥਾਂਵਾਂ ਨੂੰ ਖੋਲ੍ਹ ਕੇ ਬੁੰਗੇ ਦੀ ਇਮਾਰਤ ਨੂੰ ਹਵਾਦਾਰ ਬਣਾਇਆ ਗਿਆ। ਜਿੱਥੇ ਕਿਤੇ ਵੀ ਸੀਮਿੰਟ ਦੀ ਵਰਤੋਂ ਕੀਤੀ ਗਈ ਸੀ, ਉਸ ਨੂੰ ਲਾਹ ਕੇ ਚੂਨਾ ਭਰਿਆ ਗਿਆ। ਬੁੰਗੇ ਦੇ ਵਿਹੜੇ ਵਿੱਚ ਸੀਮਿੰਟ ਨਾਲ ਲਗਾਈਆਂ ਗਈਆਂ ਨਵੀਆਂ ਇੱਟਾਂ ਨੂੰ ਹਟਾ ਕੇ ਹੇਠਲੀ ਮੰਜ਼ਲ ਦੀਆਂ ਡਾਟਾਂ ’ਤੇ ਪਿਆ ਬੇਲੋੜਾ ਭਾਰ ਹਟਾ ਦਿੱਤਾ ਗਿਆ। ਇਮਾਰਤ ਵਿੱਚ ਪੈ ਚੁੱਕੀਆਂ ਵੱਡੀਆਂ ਦਰਾੜਾਂ ਨੂੰ ਹੈਲੀਕਲ ਬਾਰਾਂ ਤੇ ਗਰਾਊਟਿੰਗ ਨਾਲ ਤੇ ਛੋਟੀਆਂ ਦਰਾੜਾਂ ਨੂੰ ਚੂਨੇ ਨਾਲ ਭਰਿਆ ਗਿਆ। ਬੁੰਗੇ ਦੀ ਹੇਠਲੀ ਤੇ ਉੱਪਰੀ ਇਮਾਰਤ ਵਿੱਚ ਜਿਨ੍ਹਾਂ ਆਪਸੀ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ, ਨੂੰ ਖੋਲ੍ਹ ਕੇ ਬੁੰਗੇ ਦੀ ਇਮਾਰਤ ਨੂੰ ਵਧੇਰੇ ਹਵਾਦਾਰ ਬਣਾਉਣ ਦਾ ਉਪਰਾਲਾ ਕੀਤਾ ਗਿਆ।

ਸੁਰਿੰਦਰ ਕੋਛੜ ਸੁਰਿੰਦਰ ਕੋਛੜ

ਇਸ ਤਰ੍ਹਾਂ ਕਈ ਅੜਚਨਾਂ ਆਉਣ ਦੇ ਬਾਵਜੂਦ ਜਦੋਂ ਨਿਰਮਾਣ ਦਾ ਕੰਮ ਕਰੀਬ 80 ਫ਼ੀਸਦੀ ਤਕ ਨੇਪਰੇ ਚੜ੍ਹ ਚੁੱਕਿਆ ਸੀ ਤੇ ਖ਼ਤਮ ਹੋਣ ਦੇ ਕਾਫ਼ੀ ਨਜ਼ਦੀਕ ਸੀ ਤਾਂ ਅਚਾਨਕ ਨਵਨਿਰਮਾਣ ਦਾ ਕੰਮ ਰੁਕਵਾ ਦਿੱਤਾ ਗਿਆ। ਇਸ ਪਿੱਛੋਂ ਬੁੰਗੇ ਦੀ ਉਹੀ ਪੁਰਾਣੀ ਹਾਲਤ ਹੋ ਗਈ, ਜਿਸ ਨੂੰ ਵੇਖ ਕੇ ਹਰ ਵਿਰਾਸਤ ਪ੍ਰੇਮੀ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਹੈ।

ਸੰਪਰਕ: 93561-27771

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All