ਜੱਸਾ ਪੱਟੀ ਨੇ ਗੁੱਝਾ ਦਾਅ ਖੇਡ ਕੇ ਜਿੱਤੀ ਝੰਡੀ ਦੀ ਕੁਸ਼ਤੀ

ਦੰਗਲ ਦੌਰਾਨ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ। -ਫੋਟੋ: ਬਹਾਦਰਜੀਤ

ਪੱਤਰ ਪ੍ਰੇਰਕ ਰੂਪਨਗਰ, 13 ਫਰਵਰੀ ਪਿੰਡ ਬ੍ਰਾਹਮਣ ਵਾਲਾ (ਬਰਦਾਰ) ਵਿੱਚ ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਰਹੂਮ ਕੇਹਰ ਸਿੰਘ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿੱਚ 250 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਮੌਕੇ ਰੈਫਰੀ ਦੀ ਭੂਮਿਕਾ ਓਂਕਾਰ ਪਹਿਲਵਾਨ, ਗੋਲੂ ਮੁੱਲਾਂਪੁਰ ਅਤੇ ਮੱਖਣ ਸਿੰਬਲ ਝੱਲੀਆਂ ਨੇ ਨਿਭਾਈ। ਪਹਿਲੀ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਅਤੇ ਭੋਲਾ ਦਿੱਲੀ ਵਿਚਾਲੇ ਹੋਈ। ਜੱਸਾ ਪੱਟੀ ਨੇ ਆਪਣਾ ਗੁੱਝਾ ਦਾਅ ਖੇਡਦੇ ਹੋਏ ਭੋਲਾ ਦਿੱਲੀ ਦੀ ਪਿੱਠ ਕੁਝ ਹੀ ਪਲਾਂ ਵਿੱਚ ਲਗਾ ਦਿੱਤੀ ਅਤੇ ਝੰਡੀ ਦੀ ਕੁਸ਼ਤੀ ’ਤੇ ਕਬਜ਼ਾ ਕਰ ਲਿਆ। ਦੂਸਰੀ ਇੱਕ ਨੰਬਰ ਦੀ ਝੰਡੀ ਦੀ ਕੁਸ਼ਤੀ ਵਿੱਚ ਓਮੇਸ਼ ਮਥੁਰਾ ਨੇ ਬਿਨੀਆ ਜੰਮੂ ਦੀ ਪਿੱਠ ਲਗਾਈ। ਤੀਸਰੀ ਝੰਡੀ ਦੀ ਕੁਸ਼ਤੀ ਵਿੱਚ ਪੋਆ ਇਰਾਨ ਨੇ ਮੋਨੂੰ ਦਿੱਲੀ ਨੂੰ ਚਿੱਤ ਕੀਤਾ। ਚੌਥੀ ਇੱਕ ਨੰਬਰ ਦੀ ਝੰਡੀ ਦੀ ਕੁਸ਼ਤੀ ਵਿੱਚ ਸੋਨੀ ਸਿਹੌੜਾ ਨੇ ਅੰਕਿਤ ਦਿੱਲੀ ਦੀ ਪਿੱਠ ਲਗਾਈ। ਪੰਜਵੀਂ ਇੱਕ ਨੰਬਰ ਦੀ ਝੰਡੀ ਦੀ ਕੁਸ਼ਤੀ ਵਿੱਚ ਨਿਸ਼ਾਂਤ ਰਾਜਪੂਤ ਨੇ ਓਮਾ ਇਰਾਨ ਨੂੰ ਚਿੱਤ ਕੀਤਾ ਅਤੇ ਛੇਵੀਂ ਇੱਕ ਨੰਬਰ ਦੀ ਕੁਸ਼ਤੀ ਗਨੀ ਲੱਲੀਆਂ ਅਤੇ ਪੰਮਾ ਡੇਰਾ ਬਾਬਾ ਨਾਨਕ ਵਿਚਾਲੇ ਬਰਾਬਰ ਰਹੀ। ਇਸ ਖੇਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ ਵੀ ਹਾਜ਼ਰ ਸਨ। ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਖ, ਦੀਪਕ ਕੁਮਾਰ ਪੁਰਖਾਲੀ, ਲਖਵੰਤ ਸਿੰਘ ਹਿਰਦਾਪੁਰ, ਨਿਰਮਲ ਸਿੰਘ ਪੁਰਖਾਲੀ, ਗੀਤਕਾਰ ਮੱਟ ਸ਼ੇਰੋਂ ਵਾਲਾ, ਗਾਇਕ ਕੁਲਦੀਪ ਰਸੀਲਾ, ਗਾਇਕ ਹਰਭਜਨ ਸ਼ੇਰਾ, ਗਾਇਕ ਜਸ ਹੁਸੈਨ ਜੰਮੂ, ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਪੱਪੀ, ਭੋਲਾ, ਕੁਲਦੀਪ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ, ਹਰਮੇਸ਼ ਸਿੰਘ ਠੇਕੇਦਾਰ, ਪਿਆਰਾ ਸਿੰਘ ਆਦਿ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All