ਜੰਮੂ-ਸ੍ਰੀਨਗਰ ਰਾਜਮਾਰਗ ਢਿੱਗਾਂ ਡਿੱਗਣ ਕਾਰਨ ਮੁੜ ਬੰਦ

ਬਨੀਹਾਲ/ਜੰਮੂ, 10 ਨਵੰਬਰ ਰਾਮਬਨ ਜ਼ਿਲ੍ਹੇ ’ਚ ਐਤਵਾਰ ਦੁਪਹਿਰ ਨੂੰ ਢਿੱਗਾਂ ਡਿੱਗਣ ਕਰਕੇ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਮੁੜ ਬੰਦ ਹੋ ਗਿਆ ਜਿਸ ਕਾਰਨ ਹਜ਼ਾਰਾਂ ਵਾਹਨ ਅਤੇ ਲੋਕ ਫਸ ਗਏ ਹਨ। ਕਸ਼ਮੀਰ ਨੂੰ ਪੂਰੇ ਮੁਲਕ ਨਾਲ ਜੋੜਨ ਵਾਲੀ ਸੜਕ ’ਤੇ ਟਰੈਫਿਕ ਐਤਵਾਰ ਤੜਕੇ ਤਿੰਨ ਵਜੇ ਦੇ ਕਰੀਬ ਬਹਾਲ ਹੋਇਆ ਸੀ ਪਰ ਦੁਪਹਿਰ ਵੇਲੇ ਇਹ ਮੁੜ ਬੰਦ ਕਰਨਾ ਪੈ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੜਕ ’ਤੇ 100 ਮੀਟਰ ਦੇ ਇਲਾਕੇ ’ਚ ਮਲਬਾ ਪਿਆ ਹੈ ਅਤੇ ਉਸ ਨੂੰ ਸਾਫ ਕਰਨ ਲਈ 12 ਘੰਟਿਆਂ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਮੁਲਾਜ਼ਮ ਅਤੇ ਮਸ਼ੀਨਾਂ ਸੜਕ ਤੋਂ ਮਲਬਾ ਹਟਾਉਣ ਦੇ ਕੰਮ ’ਚ ਜੁੱਟ ਗਏ ਹਨ। ਸੜਕ ਬੰਦ ਹੋਣ ਕਾਰਨ ਰਾਜਮਾਰਗ ’ਤੇ 1300 ਤੋਂ ਵੱਧ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਕਸ਼ਮੀਰ ਵਾਦੀ ਅਤੇ ਜਵਾਹਰ ਸੁਰੰਗ ਸਮੇਤ ਜੰਮੂ ਖ਼ਿੱਤੇ ਦੇ ਪਹਾੜੀ ਇਲਾਕਿਆਂ ’ਚ ਮੌਸਮ ਦੀ ਭਾਰੀ ਬਰਫ਼ਬਾਰੀ ਮਗਰੋਂ ਵੀਰਵਾਰ ਅਤੇ ਸ਼ੁੱਕਵਾਰ ਨੂੰ ਰਾਜਮਾਰਗ ’ਤੇ ਟਰੈਫਿਕ ਠੱਪ ਹੋ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਲਗਾਤਾਰ ਢਿੱਗਾਂ ਡਿੱਗ ਰਹੀਆਂ ਹਨ। ਉਧਰ ਮੁਗਲ ਰੋਡ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਬੰਦ ਰਹੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All