ਜੇਯੂਡੀ/ਲਸ਼ਕਰ ਦੇ ਚਾਰ ਸਿਖਰਲੇ ਆਗੂ ਗ੍ਰਿਫ਼ਤਾਰ

ਲਾਹੌਰ, 10 ਅਕਤੂਬਰ ਪਾਕਿਸਤਾਨ ਦੀਆਂ ਕਾਨੂੰਨ ਏਜੰਸੀਆਂ ਨੇ ਦਹਿਸ਼ਤਗਰਦੀ ਲਈ ਵਿੱਤ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਪਾਬੰਦੀਸ਼ੁਦਾ ਲਸ਼ਕਰੇ ਤੋਇਬਾ/ਜਮਾਤ-ਉਦ-ਦਾਵਾ ਦੇ ‘ਸਿਖਰਲੇ ਚਾਰ ਆਗੂਆਂ’ ਨੂੰ ਗ੍ਰਿਫ਼ਤਾਰ ਕੀਤਾ ਹੈ। ਆਗੂਆਂ ਦੀ ਪਛਾਣ ਪ੍ਰੋਫੈਸਰ ਜ਼ਫ਼ਰ ਇਕਬਾਲ, ਯਹੀਆ ਅਜ਼ੀਜ਼, ਮੁਹੰਮਦ ਅਸ਼ਰਫ਼ ਤੇ ਅਬਦੁਲ ਸਲਾਮ ਵਜੋਂ ਦੱਸੀ ਗਈ ਹੈ। ਅਤਿਵਾਦ ਦੇ ਟਾਕਰੇ ਬਾਰੇ ਵਿਭਾਗ (ਸੀਟੀਡੀ) ਦੇ ਤਰਜਮਾਨ ਨੇ ਦਹਿਸ਼ਤੀ ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਫ਼ਤਾਰੀ ਨੂੰ ਕੌਮੀ ਐਕਸ਼ਨ ਪਲਾਨ ਦੀ ਦਿਸ਼ਾ ਵਿੱਚ ‘ਅਹਿਮ ਪੇਸ਼ਕਦਮੀ’ ਕਰਾਰ ਦਿੱੱਤਾ ਹੈ। ਵਿਭਾਗ ਨੇ ਕਿਹਾ, ‘ਜੇਯੂਡੀ/ਲਸ਼ਕਰੇ ਤੋਇਬਾ ਮੁਖੀ ਹਾਫ਼ਿਜ਼ ਸਈਦ ਪਹਿਲਾਂ ਹੀ ਟੈਰਰ ਫਾਇਨਾਂਸ ਮਾਮਲੇ ’ਚ ਜੇਲ੍ਹ ਵਿੱਚ ਹੈ। ਹੁਣ ਜਥੇਬੰਦੀ ਦੀ ਪੂਰੀ ਕੋਰ ਲੀਡਰਸ਼ਿਪ ਕਟਹਿਰੇ ਵਿੱਚ ਹੈ।’ ਇਹ ਗ੍ਰਿਫ਼ਤਾਰੀਆਂ ਇਸ ਲਈ ਵੀ ਅਹਿਮ ਹਨ ਕਿਉਂਕੀ ਟੈਰਰ ਫਾਇਨਾਂਸ ਦੇ ਮੁੱਦੇ ’ਤੇ ਪਾਕਿ ਅਗਲੇ ਦਿਨਾਂ ’ਚ ਐੱਫਏਟੀਐੱਫ ਅੱਗੇ ਆਪਣਾ ਪੱਖ ਰੱਖੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All