ਜੀਓ ਨੇ 2.32 ਫੀਸਦ ਹਿੱਸੇਦਾਰੀ ਅਮਰੀਕੀ ਕੰਪਨੀ ਕੇਕੇਆਰ ਨੂੰ ਵੇਚੀ

ਦਿੱਲੀ, 22 ਮਈ ਰਿਲਾਇੰਸ ਇੰਡਸਟਰੀਜ਼ ਨੇ ਸ਼ੁੱਕਰਵਾਰ ਨੂੰ ਜੀਓ ਪਲੇਟਫਾਰਮਸ ਵਿਚ 2.32 ਫੀਸਦ ਹਿੱਸੇਦਾਰੀ ਅਮਰੀਕੀ ਕੰਪਨੀ ਕੇਕੇਆਰ ਨੂੰ 11,367 ਕਰੋੜ ਰੁਪਏ ਵਿਚ ਵੇਚਣ ਦਾ ਐਲਾਨ ਕੀਤਾ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਵੱਲੋਂ ਪਿਛਲੇ ਇੱਕ ਮਹੀਨੇ ਵਿੱਚ ਕੀਤਾ ਗਿਆ ਇਹ ਪੰਜਵਾਂ ਵੱਡਾ ਸੌਦਾ ਹੈ। ਇਸ ਸਮਝੌਤੇ ਵਿਚ ਕੇਕੇਆਰ ਨੇ ਰਿਲਾਇੰਸ ਗਰੁੱਪ ਦੀ ਡਿਜੀਟਲ ਕਾਰੋਬਾਰ ਇਕਾਈ ਜੀਓ ਪਲੇਟਫਾਰਮ ਦੀ ਕੁੱਲ ਕੀਮਤ 4.91 ਲੱਖ ਕਰੋੜ ਰੁਪਏ ਰੱਖੀ। ਇਕ ਮਹੀਨਾ ਪਹਿਲਾਂ ਫੇਸਬੁੱਕ ਦੇ ਨਿਵੇਸ਼ ਦੇ ਨਾਲ ਜਿਓ ਪਲੇਟਫਾਰਮਸ ਵਿੱਚ ਨਿਵੇਸ਼ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਹੁਣ ਤੱਕ ਜੀਓ ਪਲੇਟਫਾਰਮਸ ਵਿੱਚ ਕੁੱਲ ਪੰਜ ਵੱਡੇ ਨਿਵੇਸ਼ਕਾਂ ਦੁਆਰਾ ਕੁੱਲ 78,562 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All