ਜਾਖੜ ਵੱਲੋਂ ਅਕਾਲੀਆਂ ਨੂੰ ਸ਼ਰਾਬ ਖ਼ਿਲਾਫ਼ ਮਤਾ ਲਿਆਉਣ ਦੀ ਵੰਗਾਰ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਮਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ’ਚ ਹਿੰਮਤ ਹੈ ਤਾਂ ਉਹ ਸ਼ਰਾਬਬੰਦੀ ਦਾ ਮਤਾ ਵਿਧਾਨ ਸਭਾ ’ਚ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਤਸਕਰੀ ਰੋਕਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਦੇ ਦਸ ਵਰ੍ਹਿਆਂ ਦੇ ਰਾਜ ਭਾਗ ਨੇ ਪੰਜਾਬ ਵਿੱਚ ਏਨੇ ਕੰਡੇ ਬੀਜ ਦਿੱਤੇ ਹਨ ਜਿਨ੍ਹਾਂ ਦਾ ਸੰਤਾਪ ਲੰਮਾ ਸਮਾਂ ਝੱਲਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਨੇ ਪੰਜਾਬ ਵਿੱਚ ਚਿੱਟੇ ਲਈ ਰਾਹ ਖੋਲ੍ਹੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਰੌਲਾ ਫਜ਼ੂਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਪੰਜਾਬ ਦੇ ਤਿੰਨ ਮੰਤਰੀ ਹਨ ਜਿਨ੍ਹਾਂ ਕਦੇ ਵੀ ਪੰਜਾਬ ਦੇ ਹੱਕ ’ਚ ਆਵਾਜ਼ ਨਹੀਂ ਚੁੱਕੀ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਬਿਨਾਂ ਕਿਸੇ ਵਿਘਨ ਤੋਂ ਚੁਕਵਾਈ ਅਤੇ ਹੁਣ ਕੇਂਦਰ ਸਰਕਾਰ ਨੂੰ ਝੋਨੇ ਦਾ ਸਰਕਾਰੀ ਭਾਅ ਵਧਾਉਣ ਲਈ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਣਸਾਂ ਦੇ ਭਾਅ ’ਤੇ ਹੁਣ ਕਿਉਂ ਚੁੱਪ ਹੈ? ਉਨ੍ਹਾਂ ਮੁੱਖ ਸਕੱਤਰ ਦੇ ਮੁੱਦੇ ’ਤੇ ਮੁੜ ਦੁਹਰਾਇਆ ਕਿ ਅਫ਼ਸਰਸ਼ਾਹੀ ਮੁੱਖ ਮੰਤਰੀ ਦੀ ਭਲਮਾਣਸੀ ਦਾ ਫ਼ਾਇਦਾ ਉਠਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਪੁਲੀਸ ਨੇ ਫਲੈਗ ਮਾਰਚ ਕੀਤਾ, ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁਨਾ...

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਸ਼ਹਿਰ

View All