ਜ਼ੀ ਮੀਡੀਆ ਦਾ ਦਫ਼ਤਰ ਸੀਲ

ਨਵੀਂ ਦਿੱਲੀ, 25 ਮਈ ਕੋਵਿਡ-19 ਸੰਕਟ ਨਾਲ 15 ਮਈ ਤੋਂ ਜੂਝ ਰਹੇ ਜ਼ੀ ਮੀਡੀਆ ਦੇ ਦਫ਼ਤਰ ਨੂੰ ਛੇ ਨਵੇਂ ਕੇਸਾਂ ਤੋਂ ਬਾਅਦ ਐਤਵਾਰ ਨੂੰ ਸੀਲ ਕਰ ਦਿੱਤਾ ਗਿਆ ਹੈ। ਨੋਇਡਾ ਦੇ ਸੈਕਟਰ 16 ਸਥਿਤ ਜ਼ੀ ਮੀਡੀਆ ਕਾਰਪੋਰੇਸ਼ਨ ਲਿਮਿਟਡ ਦੇ ਦਫ਼ਤਰ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਐਤਵਾਰ ਰਾਤ 11 ਵਜੇ ਸ਼ਾਮ ਦੀ ਡਿਊਟੀ ਮੁੱਕਣ ਤੋਂ ਬਾਅਦ ਅਤੇ ਰਾਤ ਦੀ ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ ਦਫ਼ਤਰ ਸੀਲ ਕਰ ਦਿੱਤਾ ਗਿਆ। ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਨਿਗਰਾਨ ਅਫਸਰ ਵਲੋਂ ਜਾਰੀ ਪੱਤਰ ਤੋਂ ਬਾਅਦ ਇਮਾਰਤ ਸੀਲ ਕਰ ਦਿੱਤੀ ਗਈ। ਪੂਰੀ ਇਮਾਰਤ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਲਾਗ ਤੋਂ ਸੁਰੱਖਿਅਤ ਹੋਣ ਮਗਰੋਂ ਹੀ ਇਮਾਰਤ ਨੂੰ ਮੁਲਾਜ਼ਮਾਂ ਲਈ ਖੋਲ੍ਹਿਆ ਜਾਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All