ਜਲ ਸੈਨਾ ਦੇ 13 ਅਤੇ ਤੱਟੀ ਰਾਖਿਆਂ ਦੇ ਤਿੰਨ ਅਧਿਕਾਰੀ ‘ਅਬਜ਼ਰਵਰ’ ਵਜੋਂ ਗਰੈਜੂਏਟ

ਕੋਚੀ ’ਚ ਪਾਸਿੰਗ-ਆਊਟ ਪਰੇਡ ਦੌਰਾਨ ਰੰਗਰੂਟ ਨੂੰ ‘ਐਵਾਰਡ ਆਫ਼ ਵਿੰਗਜ਼’ ਨਾਲ ਸਨਮਾਨਦੇ ਹੋਏ ਰੀਅਰ ਐਡਮਿਰਲ ਪੁਨੀਤ ਕੁਮਾਰ ਬਹਿਲ। -ਫੋਟੋ: ਪੀਟੀਆਈ

ਕੋਚੀ, 10 ਜੁਲਾਈ ਇੱਥੇ ਨੇਵਲ ਏਅਰ ਸਟੇਸ਼ਨ ਆਈਐੱਨਐੱਸ ਗਰੁੜ ਵਿੱਚ ਹੋਈ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਜਲ ਸੈਨਾ ਦੇ 13 ਅਧਿਕਾਰੀ ਅਤੇ ਭਾਰਤੀ ਤੱਟੀ ਰਾਖਿਆਂ ਦੇ ਤਿੰਨ ਅਧਿਕਾਰੀ ‘ਅਬਜ਼ਰਵਰ’ ਵਜੋਂ ਗਰੈਜੂਏਟ ਹੋਏ। ਦੱਖਣੀ ਨੇਵਲ ਕਮਾਂਡ ਦੇ ਚੀਫ਼ ਸਟਾਫ਼ ਅਫ਼ਸਰ (ਟਰੇਨਿੰਗ) ਰਿਅਰ ਐਡਮਿਰਲ ਪੁਨੀਤ ਕੁਮਾਰ ਬਹਿਲ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਗਰੈਜੂਏਟ ਹੋਣ ਵਾਲੇ ਅਧਿਕਾਰੀਆਂ ਨੂੰ ‘ਗੋਲਡਨ ਵਿੰਗਜ਼’ ਭੇਟ ਕੀਤੇ। ਰੱਖਿਆ ਮੰਤਰਾਲੇ ਦੇ ਪ੍ਰੈੱਸ ਰਿਲੀਜ਼ ਅਨੁਸਾਰ ਲੈਫ਼ਟੀਨੈਂਟ ਅਮਨ ਸ਼ਰਮਾ ਨੂੰ ‘ਫਸਟ ਇਨ ਓਵਰਆਲ ਆਰਡਰ ਆਫ਼ ਮੈਰਿਟ’ ਚੁਣੇ ਜਾਣ ’ਤੇ ਉੱਤਰ ਪ੍ਰਦੇਸ਼ ਟਰਾਫ਼ੀ ਦਿੱਤੀ ਗਈ। ਇਸ ਤੋਂ ਇਲਾਵਾ ਉਸ ਨੂੰ ‘ਉਡਾਣ ’ਚ ਸਰਵੋਤਮ’ ਚੁਣੇ ਜਾਣ ’ਤੇ ਪੂਰਬੀ ਨੇਵਲ ਆਫ਼ੀਸਰ ਕਮਾਂਡਿੰਗ-ਇਨ-ਚੀਫ਼ ਦਾ ਫਲੈਗ ਅਤੇ ‘ਗਰਾਊਂਡ ਵਿਸ਼ਿਆਂ ’ਚ ਸਰਵੋਤਮ’ ਚੁਣੇ ਜਾਣ ’ਤੇ ਸਬ-ਲੈਫ਼ਟੀਨੈਂਟ ਆਰ.ਵੀ. ਕੁੰਟੇ ਯਾਦਗਾਰੀ ਪੁਸਤਕ ਪੁਰਸਕਾਰ ਵੀ ਦਿੱਤਾ ਗਿਆ। ਇਸ 89ਵੇਂ ਰੈਗੂਲਰ ਕੋਰਸ ਨਾਲ ਸਬੰਧਤ ਅਧਿਕਾਰੀਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ 38 ਹਫ਼ਤਿਆਂ ਦੀ ਸਿਖਲਾਈ ਦਿੱਤੀ ਗਈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All