ਜਗਮਲੇਰਾ ਤੋਂ ਬਣਿਆ ਸੰਤਨਗਰ

ਜਗਮਲੇਰਾ ਤੋਂ ਬਣਿਆ ਸੰਤਨਗਰ

ਜਗਤਾਰ ਸਮਾਲਸਰ

ਪਿੰਡ ਸੰਤਨਗਰ, ਸਿਰਸਾ ਤੋਂ 30 ਕਿਲੋਮੀਟਰ, ਏਲਨਾਬਾਦ ਤੋਂ 12 ਕਿਲੋਮੀਟਰ ਅਤੇ ਨਾਮਧਾਰੀਆਂ ਦੇ ਗਡ਼੍ਹ ਜੀਵਨ ਨਗਰ ਦੇ ਗੁਆਂਢ ਵਿੱਚ ਵਸਿਆ ਹੋਇਆ ਹੈ। ਪਿੰਡ ਦੀ ਅਾਬਾਦੀ 15 ਹਜ਼ਾਰ ਦੇ ਕਰੀਬ ਹੈ। ਸੰਤਨਗਰ ਦੀ ਪਛਾਣ ਹੁਣ ਹਾਕੀ ਖਿਡਾਰੀਆਂ ਦੇ ਪਿੰਡ ਵਜੋਂ ਬਣ ਚੁੱਕੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਸੰਤਨਗਰ ਦਾ ਨਾਮ ਜਗਮਲੇਰਾ ਸੀ। ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹੋਣ ਕਾਰਨ 1952 ਵਿੱਚ ਸਤਿਗੁਰੂ ਪ੍ਰਤਾਪ ਸਿੰਘ ਨੇ ਇਸ ਪਿੰਡ ਨੂੰ ਸੰਤਨਗਰ ਦਾ ਨਾਮ ਦਿੱਤਾ। ਇਹ ਪਿੰਡ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਿਆ ਹੈ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਹਨ ਜੋ 19 ਪੰਚਾਂ ਦੀ ਟੀਮ ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਹਨ। ਪਿੰਡ ਵਿੱਚ ਪ੍ਰਤਾਪ ਮੰਦਰ ਬਣਿਆ ਹੋਇਆ ਹੈ ਜਿੱਥੇ ਪਿੰਡ ਦੇ ਲੋਕ ਦੁੱਖ-ਸੁੱਖ ਵੇਲੇ ਇੱਕਠੇ ਹੁੰਦੇ ਹਨ। ਪਿੰਡ ਵਿੱਚ ਬਣੇ ਤਿੰਨ ਗੁਰਦੁਆਰੇ ਅਤੇ ਇੱਕ ਮੰਦਰ ਲੋਕਾਂ ਦੀ ਸ਼ਰਧਾ ਦਾ ਪ੍ਰਤੀਕ ਹਨ। ਸੰਤਨਗਰ ਵਿੱਚ ਭਗਤ ਪਬਲਿਕ ਸਕੂਲ, ਬੇਅੰਤ ਵਿੱਦਿਆ ਭਵਨ, ਨਿਊ ਏਰਾ ਇੰਸਟੀਚਿਊਟ, ਮਿਨਰਵਾ ਸੀਨੀਅਰ ਸੈਕੰਡਰੀ ਸਕੂਲ, ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ਤੇ ਸਤਿਗੁਰੂ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਵੰਡ ਰਹੇ ਹਨ। ਸੰਤਨਗਰ ਦੇ ਵਾਸੀਆਂ ਨੂੰ ਮਾਣ ਹੈ ਕਿ ਇਸ ਇਲਾਕੇ ਨੇ ਦੇਸ਼ ਨੂੰ ਕਰੀਬ ਇੱਕ ਦਰਜਨ ਕੌਮਾਂਤਰੀ ਹਾਕੀ ਖਿਡਾਰੀ ਦਿੱਤੇ ਹਨ। ਭਾਰਤੀ ਹਾਕੀ ਟੀਮ ਦਾ ਕਪਤਾਨ ਸਰਦਾਰ ਸਿੰਘ ਸੰਤਨਗਰ ਦਾ ਜੰਮਪਲ ਹੈ। ਇਸ ਪਿੰਡ ਦੇ ਨੌਜਵਾਨ ਜੀਵਨ ਨਗਰ ਕਾਲਜ ਦੇ ਹਾਕੀ ਮੈਦਾਨ ਵਿੱਚ ਅਭਿਆਸ ਕਰਨ ਲਈ ਜਾਂਦੇ ਹਨ। ਸਰਕਾਰ ਵੱਲੋਂ ਜੀਵਨ ਨਗਰ ਵਿੱਚ ਐਸਟਰੋਟਰਫ ਹਾਕੀ ਮੈਦਾਨ ਵੀ ਤਿਆਰ ਕਰਵਾਇਆ ਗਿਆ ਹੈ ਪਰ ਅਜੇ ਤੱਕ ਖਿਡਾਰੀਆਂ ਲਈ ਚਾਲੂ ਨਹੀਂ ਕੀਤਾ ਗਿਆ। ਪਿੰਡ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਹਾਕੀ ਦੀ ਚੇਟਕ ਲੱਗੀ ਹੋਈ ਹੈ। ਸੰਤਨਗਰ ਅਤੇ ਇਸ ਇਲਾਕੇ ਵਿੱਚੋਂ ਹੁਣ ਤੱਕ ਦਰਜਨ ਤੋਂ ਜ਼ਿਆਦਾ ਕੌਮਾਂਤਰੀ ਖਿਡਾਰੀ ਅਤੇ ਹਾਕੀ ਓਲੰਪੀਅਨ ਪੈਦਾ ਹੋਏ ਹਨ। ਇਨ੍ਹਾਂ ਵਿੱਚ ਦੀਦਾਰ ਸਿੰਘ ਸੀਨੀਅਰ, ਹਰਪਾਲ ਸਿੰਘ ਤੇ ਸਰਦਾਰ ਸਿੰਘ ਓਲੰਪੀਅਨ ਹਨ। ਇਨ੍ਹਾਂ ਤੋਂ ਇਲਾਵਾ ਦੀਦਾਰ ਸਿੰਘ ਜੂਨੀਅਰ, ਅਜਮੇਰ ਸਿੰਘ, ਗੁਰਚਰਨ ਸਿੰਘ ਚੰਨਾ, ਹਰਵਿੰਦਰ ਸੇਠ, ਹਰਵਿੰਦਰ ਸੋਨੀ, ਅਵਤਾਰ ਸਿੰਘ, ਕਾਬਲ ਸਿੰਘ, ਮਾਲਕ ਸਿੰਘ, ਗੁਰਮੇਲ ਸਿੰਘ, ਨਾਨਕ ਸਿੰਘ ਤੇ ਦਲਜੀਤ ਸਿੰਘ ਵੀ ਦੇਸ਼ ਲਈ ਖੇਡ ਚੁੱਕੇ ਹਨ। ਹਾਕੀ ਕੋਚ ਬਲਦੇਵ ਸਿੰਘ, ਗੁਰਮੇਜ ਸਿੰਘ ਤੇ ਸੁਰਿੰਦਰਜੀਤ ਸਿੰਘ ਦਾ ਹਾਕੀ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਵਿੱਚ ਯੋਗਦਾਨ ਹੈ। ਪਿੰਡ ਸੰਤਨਗਰ ਦੇ ਵਸਨੀਕਾਂ ਨੇ ਹਾਕੀ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਵੀ ਨਾਮ ਬਣਾਇਆ ਹੈ। ਉੱਘੇ ਮਾਰਕਸਵਾਦੀ ਚਿੰਤਕ ਕਾਮਰੇਡ ਨਰਭਿੰਦਰ, ਲੇਖਕ (ਮਰਹੂਮ) ਗੁਰਦਾਸ ਸਿੰਘ ਘਾਰੂ (ਲੋਕ ਕਵੀ ਸੰਤ ਰਾਮ ਉਦਾਸੀ ਦੇ ਵੱਡੇ ਭਰਾ) ਲੇਖਕ ਜੋਗਿੰਦਰ ਸਿੰਘ ਮੁਕਤਾ, ਕਾਮਰੇਡ ਜਸਵੰਤ ਸਿੰਘ ਜੋਸ਼, ਕਾਮਰੇਡ ਗੁਰਮੀਤ ਸਿੰਘ ਨਾਥ, ਖੇਤੀ ਮਾਹਿਰ ਹਰਜਿੰਦਰ ਸਿੰਘ ਭੰਗੂ, ਮਾਸਟਰ ਮਨਸਾ ਸਿੰਘ, ਕਾਮਰੇਡ ਪ੍ਰਕਾਸ਼ ਰਾਏਸਰੀ, ਸਾਬਕਾ ਸਰਪੰਚ ਕਰਮ ਸਿੰਘ ਭੰਗੂ, ਬਲਦੇਵ ਸਿੰਘ ਸਿਰਸਾ ਤੇ ਹਰਵੱਲਭ ਸੰਗੀਤ ਸੰਮੇਲਨ ਵਿੱਚ ਸੋਨ ਤਗ਼ਮਾ ਜੇਤੂ ਤਾਰ ਸ਼ਹਿਨਾਈਵਾਦਕ ਮਹਿਲ ਸਿੰਘ ਇਸ ਪਿੰਡ ਦੀਆਂ ਸ਼ਖ਼ਸੀਅਤਾਂ ਹਨ।

ਸੰਪਰਕ: 094670-95953

ਹਾਕੀ ਦੇ ਸਰਦਾਰ ਦਾ ਪਿੰਡ

ਭਾਰਤੀ ਹਾਕੀ ਟੀਮ ਦਾ ਕਪਤਾਨ ਸਰਦਾਰ ਸਿੰਘ ਸੰਤਨਗਰ ਦਾ ਜੰਮਪਲ ਹੈ। ਸੰਤਨਗਰ ਅਤੇ ਇਸ ਇਲਾਕੇ ਵਿੱਚੋਂ ਹੁਣ ਤੱਕ ਦਰਜਨ ਤੋਂ ਜ਼ਿਆਦਾ ਕੌਮਾਂਤਰੀ ਖਿਡਾਰੀ ਅਤੇ ਹਾਕੀ ਓਲੰਪੀਅਨ ਪੈਦਾ ਹੋਏ ਹਨ। ਇਨ੍ਹਾਂ ਵਿੱਚ ਦੀਦਾਰ ਸਿੰਘ ਸੀਨੀਅਰ, ਹਰਪਾਲ ਸਿੰਘ ਤੇ ਸਰਦਾਰ ਸਿੰਘ ਓਲੰਪੀਅਨ ਹਨ। ਇਨ੍ਹਾਂ ਤੋਂ ਇਲਾਵਾ ਦੀਦਾਰ ਸਿੰਘ ਜੂਨੀਅਰ, ਅਜਮੇਰ ਸਿੰਘ, ਗੁਰਚਰਨ ਸਿੰਘ ਚੰਨਾ, ਹਰਵਿੰਦਰ ਸੇਠ, ਹਰਵਿੰਦਰ ਸੋਨੀ,ਅਵਤਾਰ ਸਿੰਘ, ਕਾਬਲ ਸਿੰਘ, ਮਾਲਕ ਸਿੰਘ, ਗੁਰਮੇਲ ਸਿੰਘ, ਨਾਨਕ ਸਿੰਘ ਤੇ ਦਲਜੀਤ ਸਿੰਘ ਵੀ ਦੇਸ਼ ਲਈ ਖੇਡ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All