ਛੇ ਸਾਲਾ ਬੱਚੀ ਦੀ ਜਬਰ-ਜਨਾਹ ਬਾਅਦ ਹੱਤਿਆ

ਜੈਪੁਰ, 1 ਦਸੰਬਰ ਰਾਜਸਥਾਨ ਦੇ ਟੌਂਕ ਜ਼ਿਲ੍ਹੇ ਵਿੱਚ 6 ਸਾਲਾ ਬੱਚੀ ਦੀ ਪਿੰਡ ਖੇਤਾਦੀ ਨੇੜਲੀਆਂ ਝਾੜੀਆਂ ’ਚੋਂ ਲਾਸ਼ ਮਿਲੀ ਹੈ। ਪੁਲੀਸ ਅਨੁਸਾਰ ਬੱਚੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ ਤੇ ਬਾਅਦ ਵਿੱਚ ਸਕੂਲ ਬੈਲਟ ਨਾਲ ਉਸ ਦਾ ਗਲ ਘੁਟ ਦਿੱਤਾ ਗਿਆ। ਘਟਨਾ ਸਥਾਨ ਨੇੜਿਓਂ ਸ਼ਰਾਬ ਦੀਆਂ ਬੋਤਲਾਂ, ਖਾਣ ਪੀਣ ਦਾ ਸ਼ਾਮਾਨ ਤੇ ਖੂਨ ਦੇ ਨਿਸ਼ਾਨ ਮਿਲੇ ਹਨ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਸਕੂਲ ਵਿੱਚ ਖੇਡ ਮੁਕਾਬਲੇ ਚਲ ਰਹੇ ਸਨ ਤੇ ਮੁਕਾਬਲੇ ਖ਼ਤਮ ਹੋਣ ਬਾਅਦ ਬੱਚੀ ਘਰ ਨਹੀਂ ਪੁੱਜੀ , ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਐਤਵਾਰ ਸਵੇਰੇ ਉਸ ਦੀ ਲਾਸ਼ ਪਿੰਡ ਨੇੜਿਓਂ ਮਿਲ ਗਈ। ਐਸਪੀ ਆਦਰਸ਼ ਸਿੱਧੂ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਇਹ ਜਬਰ ਜਨਾਹ ਬਾਅਦ ਹੱਤਿਆ ਦਾ ਮਾਮਲਾ ਜਾਪਦਾ ਹੈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। -ਆਈਏਐਨਐਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All