ਛੀਨੀਵਾਲ ਕਲਾਂ ਵਿਚ ਹਾਕੀ ਅਤੇ ਦਸਤਾਰ ਮੁਕਾਬਲੇ

ਜੇਤੂ ਖਿਡਾਰੀਆ ਨੂੰ ਇਨਾਮ ਦਿੰਦੇ ਹੋਏ ਮੁੱਖ ਮਹਿਮਾਨ।

ਨਵਕਿਰਨ ਸਿੰਘ ਮਹਿਲ ਕਲਾਂ, 14 ਫਰਵਰੀ ਬਾਬਾ ਸਿੱਧ ਭੋਇ ਕਲੱਬ ਪਿੰਡ ਛੀਨੀਵਾਲ ਕਲਾਂ ਵੱਲੋਂ ਗ੍ਰਾਮ ਪੰਚਾਇਤ, ਪਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਪਿੰਡ ਛੀਨੀਵਾਲ ਕਲਾਂ ਵਿਚ ਕਰਵਾਇਆ ਗਿਆ। ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਆਰਤੀ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਮੁਕਾਵਲਿਆਂ ’ਚ ਯੂਨੀਅਰ ਹਾਕੀ ਵਿੱਚੋਂ ਮੇਜ਼ਬਾਨ ਪਿੰਡ ਛੀਨੀਵਾਲ ਕਲਾਂ ਨੇ ਪਹਿਲਾ ਜਦਕਿ ਮੀਨੀਆ ਨੇ ਦੂਸਰਾ ਸਥਾਨ ਹਾਸਲ ਕੀਤਾ। ਹਾਕੀ ਓਪਨ ਦੇ ਮੁਕਾਬਲਿਆਂ ’ਚ ਰਾਏਕੋਟ ਨੇ ਪਹਿਲਾ ਅਤੇ ਲੋਪੋ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ ਪੁੱਜੀ ਥਾਣਾ ਮਹਿਲ ਕਲਾਂ ਦੀ ਇੰਸਪੈਕਟਰ ਬਲਵਿੰਦਰ ਕੌਰ, ਛੀਨੀਵਾਲ ਦੀ ਸਰਪੰਚ ਸਿਮਰਜੀਤ ਕੌਰ ਅਤੇ ਬੀਕੇਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਵੱਲੋਂ ਕੀਤੀ ਗਈ। ਇਸ ਮੌਕੇ ਐੱਸਡੀਓ ਲਖਵੀਰ ਸਿੰਘ ਛੀਨੀਵਾਲ, ਕਿਸਾਨ ਆਗੂ ਹਾਕਮ ਸਿੰਘ ਧਾਲੀਵਾਲ, ਪੰਚ ਕੌਰ ਸਿੰਘ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All