ਚੰਦਰਯਾਨ-2 ਨੇ ਧਰਤੀ ਦੀਆਂ ਤਸਵੀਰਾਂ ਭੇਜੀਆਂ

ਚੰਦਰਯਾਨ-2 ਵੱਲੋਂ ਭੇਜੀ ਗਈ ਧਰਤੀ ਦੀ ਤਸਵੀਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 4 ਅਗਸਤ ਪੁਲਾੜ ਏਜੰਸੀ ਇਸਰੋ ਨੇ ਚੰਦਰਯਾਨ-2 ਵੱਲੋਂ ਧਰਤੀ ਦੀਆਂ ਖਿੱਚੀਆਂ ਗਈਆਂ ਤਸਵੀਰਾਂ ਦਾ ਪਹਿਲਾ ਸੈੱਟ ਐਤਵਾਰ ਨੂੰ ਜਾਰੀ ਕੀਤਾ ਹੈ। ਇਹ ਤਸਵੀਰਾਂ ਐੱਲ 14 ਕੈਮਰੇ ਤੋਂ ਖਿੱਚੀਆਂ ਗਈਆਂ ਹਨ ਅਤੇ ਇਸ ’ਚ ਧਰਤੀ ਦੇ ਵੱਖ ਵੱਖ ਰੰਗ ਦਿਖਾਏ ਗਏ ਹਨ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਤਸਵੀਰਾਂ ਦੇ ਨਾਲ ਇਸ ਸਬੰਧੀ ਟਵੀਟ ਕੀਤਾ ਹੈ। ਚੰਦਰਯਾਨ-2 ਦਾਗ਼ੇ ਜਾਣ ਮਗਰੋਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਹ ਚੰਦਰਯਾਨ ਨੇ ਖਿੱਚੀਆਂ ਹਨ। ਉਂਜ ਪੁਲਾੜ ਏਜੰਸੀ ਨੇ ਕਿਹਾ ਸੀ ਕਿ ਇਹ ਤਸਵੀਰਾਂ ਚੰਦਰਯਾਨ-2 ਨੇ ਨਹੀਂ ਲਈਆਂ ਸਨ। ਭਾਰਤ ਦੇ ਦੂਜੇ ਚੰਦਰਯਾਨ ਮਿਸ਼ਨ ਨੂੰ 22 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਚੰਦਰਯਾਨ-2 ਇਸਰੋ ਵੱਲੋਂ ਸਫ਼ਲਤਾਪੂਰਬਕ ਦਾਗ਼ੇ ਗਏ ਚੰਦਰਯਾਨ-1 ਦੇ 11 ਸਾਲਾਂ ਮਗਰੋਂ ਲਾਂਚ ਹੋਇਆ ਹੈ ਜਿਸ ਨੇ ਚੰਦ ਦੇ 3400 ਤੋਂ ਵੱਧ ਚੱਕਰ ਲਾ ਕੇ ਇਤਿਹਾਸ ਸਿਰਜਿਆ ਸੀ ਅਤੇ ਇਹ 29 ਅਗਸਤ 2009 ਤਕ 312 ਦਿਨਾਂ ਲਈ ਕੰਮ ਕਰਦਾ ਰਿਹਾ ਸੀ। ਚੰਦਰਯਾਨ-2 ਦੇ ਚੰਦ ’ਤੇ ਸਤੰਬਰ ਦੇ ਪਹਿਲੇ ਹਫ਼ਤੇ ’ਚ ਉਤਰਨ ਦੀ ਸੰਭਾਵਨਾ ਹੈ। ਵਿਗਿਆਨੀਆਂ ਵੱਲੋਂ ਚੰਦ ਦੇ ਦੱਖਣੀ ਪੋਲ ਖ਼ਿੱਤੇ ’ਚ ਲੈਂਡਰ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਥੇ ਅਜੇ ਤੱਕ ਕੋਈ ਵੀ ਮੁਲਕ ਨਹੀਂ ਪਹੁੰਚਿਆ ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All