ਚਿਦੰਬਰਮ ਵੱਲੋਂ ਆਰਥਿਕ ਟਾਸਕ ਫੋਰਸ ਸਥਾਪਤ ਕਰਨ ’ਚ ਦੇਰੀ ਦੀ ਨਿਖੇਧੀ

ਨਵੀਂ ਦਿੱਲੀ, 24 ਮਾਰਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਵਿਸ਼ੇਸ਼ ਆਰਥਿਕ ਟਾਸਕ ਫੋਰਸ ਸਥਾਪਤ ਕਰਨ ’ਚ ਦੇਰੀ ਲਈ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਹੈ। ਇਹ ਟਾਸਕ ਫੋਰਸ ਕਰੋਨਾਵਾਇਰਸ ਮਹਾਮਾਰੀ ਦੇ ਭਾਰਤੀ ਅਰਥਚਾਰੇ ’ਤੇ ਅਸਰ ਦਾ ਅਧਿਐਨ ਕਰਨ ਦੇ ਨਾਲ ਵਿੱਤੀ ਸੰਕਟ ਨੂੰ ਘਟਾਉਣ ਲਈ ਖਾਕਾ ਤਿਆਰ ਕਰੇਗੀ। ਸੀਨੀਅਰ ਕਾਂਗਰਸ ਆਗੂ ਨੇ ਕਈ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਆਰਥਿਕ ਟਾਸਕ ਫੋਰਸ ਸਥਾਪਤ ਕਰਨ ਦੇ ਕੀਤੇ ਗਏ ਵਾਅਦੇ ਦੇ ਚਾਰ ਦਿਨ ਬੀਤਣ ਮਗਰੋਂ ਵੀ ਸਰਕਾਰ ਵੱਲੋਂ ਇਹ ਅਜੇ ਤਕ ਕਾਇਮ ਨਹੀਂ ਕੀਤੀ ਗਈ ਹੈ। ਉਨ੍ਹਾਂ ਵਿੱਤ ਮੰਤਰੀ ਨਿਰਮਲ ਸੀਤਾਰਾਮਨ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਵਿੱਤ ਮੰਤਰਾਲੇ ਨੇ ਟਾਸਕ ਫਰੋਸ ਬਣਾਉਣ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਪ੍ਰਧਾਨ ਮੰਤਰੀ ਨਾਲ ਇਸ ਬਾਬਤ ਫੋਨ ’ਤੇ ਗੱਲਬਾਤ ਕਿਉਂ ਨਹੀਂ ਕਰਦੀ।

-ਆਈਏਐਨਐਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All