ਚਮਗਿੱਦੜ ਕਿਵੇਂ ਦੇਖਦੇ ਹਨ?

ਚਮਗਿੱਦੜ ਕਿਵੇਂ ਦੇਖਦੇ ਹਨ?

12806481cd _batਕਰਨੈਲ ਸਿੰਘ ਰਾਮਗੜ੍ਹ

ਬੱਚਿਓ! ਚਮਗਿੱਦੜ ਇੱਕ ਥਣਧਾਰੀ ਜੀਵ ਹੈ। ਇਸ ਦੀਆਂ ਲਗਪਗ 1100 ਜਾਤੀਆਂ ਹਨ। ਇਹ ਮਨੁੱਖ ਦੀ ਤਰ੍ਹਾਂ ਦੇਖ ਸਕਦਾ ਹੈ। ਇਸ ਦੀ ਸੁਣਨ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਕੀਟ ਖਾਂਦਾ ਹੈ। ਇਹ ਰਾਤ ਨੂੰ ਸ਼ਿਕਾਰ ਕਰਦੇ ਹਨ। ਰਾਤ ਸਮੇਂ ਇਹ ਹਵਾ ਵਿੱਚ ਉੱਡਦਾ ਹੈ। ਰਾਤ ਨੂੰ ਦੇਖਣ ਲਈ ਇਹ ਅੱਖਾਂ ਦੀ ਨਹੀਂ ਬਲਕਿ ਕੰਨਾਂ ਦੀ ਵਰਤੋਂ ਕਰਦਾ ਹੈ। ਇਸ ਦੇ ਕੰਨ ਵੱਡੇ ਹੁੰਦੇ ਹਨ। ਰਾਤ ਸਮੇਂ ਇਹ ਲਗਾਤਾਰ ਚੀਕਾਂ ਮਾਰਦਾ ਹੈ। ਇਹ ਚੀਕਾਂ ਹਵਾ ਵਿੱਚ ਤਰੰਗਾਂ ਪੈਦਾ ਕਰਦੀਆਂ ਹਨ। ਇਹ ਤਰੰਗਾਂ ਉੱਚ ਆਵ੍ਰਿਤੀ ਦੀਆਂ ਹੁੰਦੀਆਂ ਹਨ। ਇਨ੍ਹਾਂ ਤਰੰਗਾਂ ਦੀ ਆਵ੍ਰਿਤੀ 20,000 ਹਰਡਜ਼ ਤੋਂ ਵੱਧ ਹੁੰਦੀ ਹੈ, ਪਰ ਮਨੁੱਖ ਇਨ੍ਹਾਂ ਤਰੰਗਾਂ ਨੂੰ ਸੁਣ ਨਹੀਂ ਸਕਦਾ। ਇਹ ਤਰੰਗਾਂ ਹਵਾ ਵਿੱਚ ਚੱਲਦੀਆਂ ਹਨ। ਇਹ ਕਿਸੇ ਕੀਟ ਜਾਂ ਵਸਤੂ ਨਾਲ ਟਕਰਾ ਕੇ ਵਾਪਸ ਮੁੜ ਆਉਂਦੀਆਂ ਹਨ। ਚਮਗਿੱਦੜ ਇਨ੍ਹਾਂ ਤਰੰਗਾਂ ਨੂੰ ਕੰਨਾਂ ਨਾਲ ਸੁਣ ਸਕਦਾ ਹੈ। ਇਨ੍ਹਾਂ ਵਾਪਸ ਮੁੜੀਆਂ ਆਵਾਜ਼ ਤਰੰਗਾਂ ਤੋਂ ਉਹ ਪਤਾ ਲਗਾ ਲੈਂਦਾ ਹੈ ਕਿ ਕੀਟ ਕਿੰਨੀ ਦੂਰ ਹੈ। ਉਸ ਦਾ ਆਕਾਰ ਕੀ ਹੈ। ਉਹ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਕਿੰਨੀ ਗਤੀ ਨਾਲ ਜਾ ਰਿਹਾ ਹੈ। ਚਮਗਿੱਦੜ ਇਨ੍ਹਾਂ ਤਰੰਗਾਂ ਨਾਲ 2 ਤੋਂ 10 ਮੀਟਰ ਤਕ ਦੇਖ ਸਕਦਾ ਹੈ।

ਸੰਪਰਕ: 79864-99563

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All