ਗੜ੍ਹੇ ਕਿਉਂ ਪੈਂਦੇ ਹਨ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ! ਖ਼ਾਸ ਕਰਕੇ ਗਰਮੀਆਂ ਦੇ ਮੌਸਮ ਵਿਚ ਦੁਪਹਿਰ ਤੋਂ ਬਾਅਦ ਗੜ੍ਹੇ/ਔਲੇ ਪੈਂਦੇ ਹਨ। ਮੀਂਹ ਪੈਣ ਸਮੇਂ ਪਾਣੀ ਦੀਆਂ ਬੂੰਦਾਂ ਬੱਦਲਾਂ ਤੋਂ ਧਰਤੀ ’ਤੇ ਡਿੱਗਦੀਆਂ ਹਨ। ਕਦੇ ਕਦੇ ਇਨ੍ਹਾਂ ਪਾਣੀ ਦੀਆਂ ਬੂੰਦਾਂ ਨੂੰ ਠੰਢੇ ਖੇਤਰਾਂ ਵਿਚੋਂ ਲੰਘਣਾ ਪੈਂਦਾ ਹੈ। ਘੱਟ ਤਾਪਮਾਨ ’ਤੇ ਪਾਣੀ ਦੀਆਂ ਬੂੰਦਾਂ ਜੰਮ ਕੇ ਬਰਫ਼ ਜਾਂ ਹਿਮ ਕਣਾਂ ਵਿਚ ਬਦਲ ਜਾਂਦੀਆਂ ਹਨ। ਕਦੇ ਕਦੇ ਅਜਿਹਾ ਵਾਪਰਦਾ ਹੈ ਕਿ ਇਨ੍ਹਾਂ ਹਿਮ ਕਣਾਂ ਨੂੰ ਤੇਜ਼ੀ ਨਾਲ ਉੱਪਰ ਉੱਠਦੀ ਹੋਈ ਹਵਾ ਦੀ ਧਾਰਾ ਉੱਪਰ ਵੱਲ ਉਠਾ ਕੇ ਲੈ ਜਾਂਦੀ ਹੈ ਜਿੱਥੇ ਪਹਿਲਾਂ ਹੀ ਪਾਣੀ ਦੀਆਂ ਬੂੰਦਾਂ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਇਹ ਫਿਰ ਹੇਠਾਂ ਡਿੱਗਦੀਆਂ ਹਨ ਤਾਂ ਹਵਾ ਦੇ ਠੰਢੇ ਖੇਤਰ ਵਿਚੋਂ ਗੁਜ਼ਰਨ ਸਮੇਂ ਜੰਮ ਜਾਂਦੀਆਂ ਹਨ ਅਤੇ ਗੜ੍ਹੇ/ਔਲੇ ਦੇ ਰੂਪ ਵਿਚ ਧਰਤੀ ’ਤੇ ਡਿੱਗਦੀਆਂ ਹਨ। ਸੰਪਰਕ : 79864-99563

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All